ਵਾਸ਼ਿੰਗਟਨ — ਲੰਡਨ 'ਚ ਸਭ ਤੋਂ ਮਹਿੰਗੀਆਂ ਰਿਹਾਇਸ਼ੀ ਜਾਇਦਾਦਾਂ 'ਚੋਂ ਇਕ ਖਰੀਦਣ ਤੋਂ ਕੁਝ ਦਿਨਾਂ ਬਾਅਦ ਸਿਟੇਡਲ ਦੇ ਸੰਸਥਾਪਕ ਕੇਨ ਗ੍ਰਿਫੀਨ ਨੇ 220 ਸ੍ਰੈਂਟਲ ਪਾਰਕ ਸਾਊਥ 'ਚ 23.8 ਕਰੋੜ ਡਾਲਰ (16 ਅਰਬ 95 ਕਰੋੜ ਰੁਪਏ) 'ਚ ਪੇਂਟਹਾਊਸ ਖਰੀਦਿਆ ਹੈ। ਕੀਮਤ ਦੇ ਹਿਸਾਬ ਨਾਲ ਇਹ ਅਮਰੀਕਾ ਦਾ ਸਭ ਤੋਂ ਮਹਿੰਗਾ ਘਰ ਦੱਸਿਆ ਜਾ ਰਿਹਾ ਹੈ। ਲਗਭਗ 24,000 ਵਰਗ ਫੁੱਟ ਦੇ ਇਸ ਅਪਾਰਟਮੈਂਟ 'ਚ ਉਸ ਵੇਲੇ ਰਹਿਣਗੇ, ਜਦੋਂ ਉਹ ਨਿਊਯਾਰਕ 'ਚ ਕੰਮ ਕਰ ਰਹੇ ਹੋਣਗੇ।
ਓਲਸ਼ਨ ਰਿਆਲਿਟੀ ਇੰਕ ਦੀ ਪ੍ਰੈਜ਼ੀਡੈਂਟ ਡੋਮਾ ਓਲਸ਼ਨ ਨੇ ਆਖਿਆ ਕਿ ਕੇਨ ਨੇ ਜੋ ਖਰੀਦਿਆ ਉਹ ਯਕੀਨਨ ਹੁਣ ਨਿਊਯਾਰਕ ਦੀ ਨੰਬਰ ਇਕ ਇਮਾਰਤ ਹੋਵੇਗੀ। ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਗ੍ਰਿਫੀਨ ਨੇ ਬਕਿੰਘਮ ਪੈਲੇਸ ਤੋਂ ਲਗਭਗ ਅੱਧਾ ਮੀਲ (800 ਮੀਟਰ) ਦੀ ਦੂਰੀ 'ਤੇ ਲੰਡਨ ਦੇ ਸੈਂਟ ਜੇਮਸ ਪਾਰਕ 'ਚ 200 ਸਾਲ ਪੁਰਾਣੇ ਘਰ ਨੂੰ ਰਿਕਾਰਡ 12.2 ਕਰੋੜ ਡਾਲਰ (8 ਅਰਬ 68 ਕਰੋੜ 91 ਲੱਖ ਰੁਪਏ) 'ਚ ਖਰੀਦਿਆ ਸੀ।

ਲੰਡਨ 'ਚ ਬਣੇ 20,000 ਵਰਗ ਫੁੱਟ ਦੇ ਇਸ ਘਰ 'ਚ ਇਕ ਜਿਮ, ਪੂਲ ਸਮੇਤ ਕਈ ਖਾਸੀਅਤਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿਊਯਾਰਕ ਅਤੇ ਸ਼ਿਕਾਗੋ 'ਚ 50 ਕਰੋੜ ਡਾਲਰ ਤੋਂ ਵੱਧ ਦੀ ਜਾਇਦਾਦ ਖਰੀਦੀ ਹੈ। ਦੱਸ ਦਈਏ ਕਿ 50 ਸਾਲਾ ਕੇਨ ਗ੍ਰਿਫੀਨ ਨੇ ਹਾਰਵਰਡ ਯੂਨੀਵਰਸਿਟੀ 'ਚ ਆਪਣੇ ਹੋਸਟਲ ਦੇ ਕਮਰੇ 'ਚੋਂ ਕੰਵਰਟੀਬਲ ਬਾਂਡਸ ਦਾ ਵਪਾਰ ਸ਼ੁਰੂ ਕੀਤਾ ਸੀ। ਫਲੋਰੀਡਾ ਦੇ ਰਹਿਣ ਵਾਲੇ ਕੇਨ ਨੇ ਸਾਲ 1990 'ਚ ਸਿਟਾਡੇਲ ਦੀ ਸਥਾਪਨਾ ਕੀਤੀ ਅਤੇ ਇਸ ਹੇਜ ਫੰਡੋ ਅਤੇ ਬਜ਼ਾਰਾਂ ਨੂੰ ਬਚਾਉਣ ਵਾਲੇ ਗਲੋਬਲ ਸਮਰਾਜ 'ਚ ਬਦਲ ਦਿੱਤਾ।
ਬਲੂਮਬਰਗ ਬਿਲੀਅਨੀਅਰਸ ਇੰਡੈਕਸ ਮੁਤਾਬਕ ਉਹ ਦੁਨੀਆ ਦੇ 500 ਸਭ ਤੋਂ ਜ਼ਿਆਦਾ ਅਮੀਰ ਲੋਕਾਂ 'ਚ ਸ਼ਾਮਲ ਹੈ। ਉਨ੍ਹਾਂ ਦੀ ਕੁਲ ਜਾਇਦਾਦ 9.6 ਅਰਬ ਡਾਲਰ (683.74 ਅਰਬ ਰੁਪਏ) ਹੈ। ਉਹ ਪਰਉਪਰਾਪੀ ਕਾਰਜਾਂ 'ਚ ਵੀ ਸਰਗਰਮ ਹਨ। ਉਨ੍ਹਾਂ ਨੇ ਕਲਾ ਅਤੇ ਸਿੱਖਿਅਕ ਕਾਰਜਾਂ ਲਈ 60 ਕਰੋੜ ਡਾਲਰ ਦਾ ਦਾਨ ਦਿੱਤਾ ਹੈ। ਇਸ ਦੇ ਤਹਿਤ ਉਨ੍ਹਾਂ ਨੇ ਸ਼ਿਕਾਗੋ ਦੇ ਆਰਟ ਇੰਸਟੀਚਿਊਟ, ਵ੍ਹਿਟਨੀ ਮਿਊਜ਼ੀਅਮ ਆਫ ਅਮਰੀਕਨ ਆਰਟ ਅਤੇ ਹਾਰਵਰਡ ਯੂਨੀਵਰਸਿਟੀ ਨੂੰ ਦਾਨ ਦਿੱਤਾ ਸੀ।

ਅਫਗਾਨਿਸਤਾਨ 'ਚ ਹਵਾਈ ਹਮਲੇ ਦੌਰਨ 16 ਨਾਗਰਿਕਾਂ ਦੀ ਮੌਤ
NEXT STORY