ਵਾਸ਼ਿੰਗਟਨ (ਭਾਸ਼ਾ)— ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰੀ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਟਰੰਪ ਨੇ ਰਾਸ਼ਟਰੀ ਗੀਤ ਦੀ ਧੁਨ ਵੱਜਣ ਦੌਰਾਨ ਗੋਡਿਆਂ 'ਤੇ ਬੈਠੇ ਜਾਂ ਹੋਰ ਤਰੀਕਿਆਂ ਨਾਲ ਵਿਰੋਧ ਕਰ ਰਹੇ ਐੱਨ. ਐੱਫ. ਐੱਲ. ਖਿਡਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਟਰੰਪ ਨੇ ਟਵੀਟ ਕੀਤਾ ਕਿ ਉਨ੍ਹਾਂ ਖਿਡਾਰੀਆਂ ਨੂੰ ਰਾਸ਼ਟਰ ਅਤੇ ਉਸ ਦੇ ਝੰਡੇ ਦੇ ਸਨਮਾਨ ਵਿਚ ਖੜ੍ਹੇ ਰਹਿਣਾ ਚਾਹੀਦਾ ਹੈ। ਟਰੰਪ ਨੇ ਪਾਰਟੋ ਰੀਕੋ ਵਿਚ ਤੂਫਾਨ ਨਾਲ ਮਚੀ ਤਬਾਹੀ 'ਤੇ ਸੰਘੀ ਪ੍ਰਤੀਕਿਰਿਆ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ਵਿਚ ਟਵੀਟ ਕੀਤਾ ਕਿ ਇਹ ਬਹੁਤ ਖਾਸ ਹੈ ਕਿ ਸਾਡਾ ਰਾਸ਼ਟਰੀ ਗੀਤ ਵੱਜਣ 'ਤੇ ਐੱਨ. ਐੱਫ. ਐੱਲ. ਖਿਡਾਰੀਆਂ ਨੂੰ ਕੱਲ ਅਤੇ ਹਮੇਸ਼ਾ ਖੜ੍ਹੇ ਹੋਣਾ ਚਾਹੀਦਾ ਹੈ। 'ਦ ਸਟਾਰ-ਸਪੈਂਗਲਡ ਬੈਨਰ' ਖੇਡ ਦੌਰਾਨ ਪ੍ਰਦਰਸ਼ਨ ਬੀਤੇ ਸੈਸ਼ਨ ਵਿਚ ਸ਼ੁਰੂ ਹੋਇਆ ਜਦੋਂ ਕੋਲਿਨ ਕੈਪਰਨਿਕ ਨੇ ਖੜ੍ਹੇ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਨੇ ਕਾਲੇ ਲੋਕਾਂ ਨੂੰ ਲੈ ਕੇ ਪੁਲਸ ਦੇ ਵਿਹਾਰ ਅਤੇ ਸਮਾਜਿਕ ਨਿਆਂ 'ਤੇ ਧਿਆਨ ਖਿੱਚਣ ਲਈ ਅਜਿਹਾ ਕੀਤਾ ਸੀ। ਅਲਬਾਮਾ ਵਿਚ 22 ਸਤੰਬਰ ਨੂੰ ਇਕ ਰੈਲੀ ਵਿਚ ਟਰੰਪ ਨੇ ਐੱਨ. ਐੱਫ. ਐੱਲ. ਦੇ ਮਾਲਕਾਂ ਨੂੰ ਉਨ੍ਹਾਂ ਖਿਡਾਰੀਆਂ ਨੂੰ ਕੱਢਣ ਦੀ ਮੰਗ ਕੀਤੀ ਸੀ, ਜੋ ਅਜਿਹੇ ਪ੍ਰਦਰਸ਼ਨ ਵਿਚ ਸ਼ਾਮਲ ਸਨ। ਉਸੇ ਦਿਨ ਰਾਸ਼ਟਰਪਤੀ ਨੇ ਟਵਿੱਟਰ 'ਤੇ ਆਪਣੇ ਵਿਚਾਰਾਂ ਨੂੰ ਦੁਹਰਾਇਆ ਅਤੇ ਪ੍ਰਸ਼ੰਸਕਾਂ ਨੂੰ ਇਸ ਖੇਡ ਦਾ ਬਾਈਕਾਟ ਕਰਨ ਨੂੰ ਕਿਹਾ ਸੀ।
ਇਸ ਸ਼ਖਸ ਨੇ ਆਪਣੀ ਪ੍ਰੇਮਿਕਾ ਦੀ ਹਾਈ ਹੀਲ ਪਾ ਕੇ ਸੋਸ਼ਲ ਮੀਡੀਆ 'ਤੇ ਖੱਟੀ ਵਾਹ ਵਾਹ
NEXT STORY