ਜੋਹਾਂਸਬਰਗ(ਇੰਟ.) : ਦੱਖਣੀ ਅਫਰੀਕਾ ’ਚ ਇਕ ਔਰਤ ਨੇ ਇਕੱਠੇ 10 ਬੱਚਿਆਂ ਨੂੰ ਜਨਮ ਦੇ ਕੇ ਨਵਾਂ ਰਿਕਾਰਡ ਬਣਾਇਆ ਹੈ। ਪਿਛਲੇ ਮਹੀਨੇ ਹੀ ਮਾਲੀ ਦੀ ਹਲੀਮਾ ਸਿਸੀ ਨਾਂ ਦੀ ਔਰਤ ਨੇ 9 ਬੱਚਿਆਂ ਨੂੰ ਜਨਮ ਦੇ ਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਨਾਂ ਦਰਜ ਕਰਵਾਇਆ ਸੀ ਪਰ ਉਸ ਦਾ ਇਹ ਰਿਕਾਰਡ ਸਿਰਫ਼ ਇਕ ਮਹੀਨੇ ਦੇ ਅੰਦਰ ਹੀ ਟੁੱਟ ਗਿਆ।
ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ ਹੋਈ 7 ਸਾਲ ਦੀ ਸਜ਼ਾ
ਸਥਾਨਕ ਮੀਡੀਆ ਅਨੁਸਾਰ 37 ਸਾਲਾ ਗੋਸਿਆਮੀ ਥਮਾਰਾ ਸਿਟਹੋਲ ਨੂੰ ਬੱਚਿਆਂ ਨੂੰ ਜਨਮ ਦੇਣ ਲਈ ਮੁਸ਼ਕਲ ਆਪ੍ਰੇਸ਼ਨ ਕਰਵਾਉਣਾ ਪਿਆ। ਔਰਤ ਨੇ 7 ਮੁੰਡਿਆਂ ਤੇ 3 ਕੁੜੀਆਂ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਇਕੱਠੇ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਜਨਮ ਦੇਣ ਦਾ ਵਿਸ਼ਵ ਰਿਕਾਰਡ ਉਨ੍ਹਾਂ ਦੇ ਨਾਮ ਹੋ ਗਿਆ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ
ਅਫਰੀਕਾ ਦੇ ਇਕ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਸਿਟਹੋਲ ਅਤੇ ਉਨ੍ਹਾਂ ਦੇ ਪਤੀ ਤੇਬੋਹੋ ਤਸੋਤੇਸੀ ਨੂੰ 8 ਬੱਚਿਆਂ ਦੀ ਉਮੀਦ ਸੀ, ਕਿਉਂਕਿ ਸਕੈਨ ਵਿਚ 2 ਬੱਚਿਆਂ ਦਾ ਪਤਾ ਨਹੀਂ ਲੱਗਾ ਸੀ। ਉਹ ਸ਼ਾਇਦ ਗਲਤ ਟਿਊਬ ਵਿਚ ਫੱਸ ਗਏ ਸਨ। ਸਿਟਹੋਲ ਨੇ ਸਥਾਨਕ ਮੀਡੀਆ ਨੂੰ ਦੱਸਿਆ, ‘ਮੈਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਹੈਰਾਨ ਸੀ। ਮੈਂ ਕਾਫ਼ੀ ਬੀਮਾਰ ਹੋ ਗਈ ਸੀ। ਇਹ ਮੇਰੇ ਲਈ ਬਹੁਤ ਮੁਸ਼ਕਲ ਸੀ। ਇਹ ਹੁਣ ਵੀ ਬਹੁਤ ਮੁਸ਼ਕਲ ਹੈ ਪਰ ਹੁਣ ਮੈਨੂੰ ਇਸ ਦੀ ਆਦਤ ਪੈ ਗਈ ਹੈ।’ ਉਨ੍ਹਾਂ ਕਿਹਾ, ‘ਹੁਣ ਮੈਨੂੰ ਦਰਦ ਨਹੀਂ ਹੁੰਦੀ ਪਰ ਇਹ ਅਜੇ ਵੀ ਥੋੜ੍ਹਾ ਮੁਸ਼ਕਲ ਹੈ। ਮੈਂ ਸਿਰਫ਼ ਭਗਵਾਨ ਤੋਂ ਇਹੀ ਪ੍ਰਾਰਥਨਾ ਕਰ ਰਹੀ ਸੀ ਕਿ ਮੇਰੇ ਸਾਰੇ ਬੱਚਿਆਂ ਦੀ ਡਿਲਿਵਰੀ ਸਹੀ ਤਰੀਕੇ ਨਾਲ ਹੋ ਜਾਏ ਅਤੇ ਸਭ ਸਿਹਤਮੰਦ ਰਹਿਣ।’
ਇਹ ਵੀ ਪੜ੍ਹੋ: ਵਾਹਨ ਚਾਲਕ ਨੇ ਮੁਸਲਿਮ ਪਰਿਵਾਰ ਨੂੰ ਕੁਚਲਿਆ, 4 ਦੀ ਮੌਤ, PM ਟਰੂਡੋ ਨੇ ਕੀਤੀ ਹਮਲੇ ਦੀ ਨਿੰਦਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ ਨੂੰ ਹਰ ਮੋਰਚੇ ’ਤੇ ਪਛਾੜਨ ਲਈ ਤਿਆਰ ਬਾਈਡੇਨ, ਇੰਨੇ ਬਿਲੀਅਨ ਡਾਲਰ ਦਾ ਬਿੱਲ ਲਿਆ ਰਿਹਾ ਅਮਰੀਕਾ
NEXT STORY