ਜੋਹਾਨਿਸਬਰਗ-ਦੱਖਣੀ ਅਫਰੀਕਾ ਦੇ ਵਿਗਿਆਨੀ ਬਿਜਲੀ ਦੀ ਰਫ਼ਤਾਰ ਨਾਲ ਫੈਲ ਰਹੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਰੂਪ ਓਮੀਕ੍ਰੋਨ ਨਾਲ ਨਜਿੱਠਣ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਦੱਖਣੀ ਅਫਰੀਕਾ 'ਚ ਹੀ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਇਸ ਬੇਹੱਦ ਇਨਫੈਕਸ਼ਨ ਰੂਪ ਦੀ ਪਛਾਣ ਕੀਤੀ ਗਈ ਹੈ ਅਤੇ ਦੂਜੇ ਦੇਸ਼ ਵੀ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ। ਦੱਖਣੀ ਅਫਰੀਕਾ 'ਚ ਪਹਿਲਾਂ ਇਨਫੈਕਸ਼ਨ ਦੇ ਘੱਟ ਮਾਮਲੇ ਸਾਹਮਣੇ ਆ ਰਹੇ ਸਨ ਪਰ ਓਮੀਕ੍ਰੋਨ ਦੀ ਸ਼ੁਰੂਆਤ ਤੋਂ ਬਾਅਦ ਦੋ ਹਫ਼ਤਿਆਂ ਦੌਰਾਨ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ 6 ਅਫਰੀਕੀ ਦੇਸ਼ਾਂ ਤੇ ਹਾਂਗਕਾਗ 'ਤੇ ਲਈ ਯਾਤਰਾ ਪਾਬੰਦੀ
ਵੈਸੇ ਤਾਂ ਦੇਸ਼ 'ਚ ਹੁਣ ਵੀ ਇਨਫੈਕਸ਼ਨ ਦੀ ਤੁਲਨਾ ਘੱਟ ਮਾਮਲੇ ਸਾਹਮਣੇ ਆ ਰਹੇ ਹਨ ਪਰ ਨੌਜਵਾਨਾਂ ਨੂੰ ਇਨਫੈਕਟਿਡ ਕਰਨ ਦੀ ਓਮੀਕ੍ਰੋਨ ਦੀ ਰਫ਼ਤਾਰ ਦੇਖ ਕੇ ਸਿਹਤ ਪੇਸ਼ੇਵਰ ਵੀ ਹੈਰਾਨ ਹਨ। ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ 'ਚ ਇਨਫੈਕਸ਼ਨ ਦੇ 2,828 ਨਵੇਂ ਮਾਮਲੇ ਸਾਹਮਣੇ ਆਏ। ਸੋਵੀਟੋਜ ਬਰਗਵਨਥ ਹਸਪਤਾਲ ਦੇ ਇੰਟੈਂਸੀਵ ਕੇਅਰ ਯੂਨਿਟ (ਆਈ.ਸੀ.ਯੂ.) ਦੀ ਮੁਖੀ ਰੂਡੋ ਮੈਥਿਵਾ ਨੇ ਆਨਲਾਈਨ ਪ੍ਰੈੱਸ ਗੱਲਬਾਤ 'ਚ ਕਿਹਾ ਕਿ ਅਸੀਂ ਕੋਵਿਡ-19 ਦੇ ਮਰੀਜ਼ਾਂ ਦੀ ਜਨਸੰਖਿਆ ਪਛਾਣ 'ਚ ਸ਼ਾਨਦਾਰ ਤਬਦੀਲੀ ਦੇਖ ਰਹੇ ਹਾਂ।
ਇਹ ਵੀ ਪੜ੍ਹੋ :ਇੰਗਲਿਸ਼ ਚੈਨਲ ਨੂੰ ਪਾਰ ਕਰਵਾਉਣ ਦੀ ਕੀਮਤ ਵੱਖ-ਵੱਖ ਹੁੰਦੀ ਹੈ : ਤਸਕਰ ਨੈੱਟਵਰਕ
ਉਨ੍ਹਾਂ ਨੇ ਕਿਹਾ ਕਿ 20 ਸਾਲ ਤੋਂ ਨੌਜਵਾਨਾਂ ਤੋਂ ਲੈ ਕੇ ਲਗਭਗ 30 ਦੀ ਉਣਰ ਤੱਕ ਦੇ ਲੋਕ ਮੱਧ ਜਾਂ ਗੰਭੀਰ ਰੂਪ ਨਾਲ ਬੀਮਾਰੀ ਦੀ ਹਾਲਤ 'ਚ ਆ ਰਹੇ ਹਨ। ਕੁਝ ਨੂੰ ਆਈ.ਸੀ.ਯੂ. ਦੀ ਲੋੜ ਹੈ। ਲਗਭਗ 65 ਫੀਸਦੀ ਨੇ ਟੀਕਾ ਨਹੀਂ ਲਵਾਇਆ ਹੈ ਅਤੇ ਬਾਕੀ ਬਚੇ ਲੋਕਾਂ 'ਚੋਂ ਜ਼ਿਆਦਾਤਰ ਨੇ ਸਿਰਫ ਇਕ ਖੁਰਾਕ ਵੀ ਲਵਾਈ ਹੈ। ਮੈਂ ਇਸ ਗੱਲ ਨੂੰ ਲੈ ਕੇ ਚਿੰਤਤ ਹਾਂ ਕਿ ਜਿਵੇਂ-ਜਿਵੇਂ ਮਾਮਲਿਆਂ 'ਚ ਵਾਧਾ ਹੋਵੇਗਾ, ਜਨਤਕ ਸਿਹਤ ਸੰਭਾਲ ਪ੍ਰਣਾਲੀ ਢਹਿ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਨਤਕ ਹਸਪਤਾਲਾਂ ਨੂੰ ਆਈ.ਸੀ.ਯੂ. ਦੀ ਲੋੜ ਵਾਲੇ ਮਰੀਜ਼ਾਂ ਦੀ ਸੰਭਾਵਿਤ ਵੱਡੀ ਆਮਦ ਨਾਲ ਨਜਿੱਠਣ 'ਚ ਯੋਗ ਬਣਾਉਣ ਲਈ ਤੁਰੰਤ ਤਿਆਰ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ 129 ਸਾਲ ਪੁਰਾਣੀ ਇਤਿਹਾਸਕ ਇਮਾਰਤ ਨੂੰ ਢਾਹੁਣ ਦੀ ਦਿੱਤੀ ਗਈ ਮਨਜ਼ੂਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਨੇ 6 ਅਫਰੀਕੀ ਦੇਸ਼ਾਂ ਤੇ ਹਾਂਗਕਾਗ 'ਤੇ ਲਾਈ ਯਾਤਰਾ ਪਾਬੰਦੀ
NEXT STORY