ਸਿਡਨੀ (ਬਿਊਰੋ): ਦੱਖਣੀ ਆਸਟ੍ਰੇਲੀਆ ਦੇ ਅਟਾਰਨੀ ਜਨਰਲ ਵਿਕੀ ਚੈਂਪਮੈਨ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਦੇ ਹੇਠਲੇ ਸਦਨ ਵਿਚ ਹੋਈ ਵੋਟਿੰਗ ਦੌਰਾਨ ਬੀਬੀਆਂ ਦੇ ਗਰਭਪਾਤ ਨੂੰ ਗੈਰ-ਕਾਨੂੰਨੀ ਦਾਇਰੇ ਵਿਚੋਂ ਬਾਹਰ ਕੱਢਣ ਲਈ ਫਰਵਰੀ ਦੇ ਮਹੀਨੇ ਵਿਚ ਵੋਟਿੰਗ ਕੀਤੀ ਗਈ। ਇਸ ਬਿੱਲ ਨੂੰ 15 ਦੇ ਮੁਕਾਬਲੇ 29 ਵੋਟ ਪਏ ਸਨ ਅਤੇ ਫਿਰ ਇਸ ਬਿੱਲ ਨੂੰ ਪ੍ਰਵਾਨਗੀ ਲਈ ਉਪਰਲੇ ਸਦਨ ਵਿਚ ਭੇਜਿਆ ਗਿਆ ਸੀ। ਹੁਣ ਇਸ ਬਿੱਲ ਨੂੰ ਉਪਰਲੇ ਸਦਨ ਵਿਚ ਵੀ ਪ੍ਰਵਾਨਗੀ ਮਿਲ ਗਈ ਹੈ ਅਤੇ ਇਸ ਤਰ੍ਹਾਂ ਨਾਲ ਹੁਣ ਰਾਜ ਅੰਦਰ ਗਰਭਪਾਤ ਕਰਨਾ ਜਾਂ ਕਰਵਾਉਣਾ ਗੈਰ-ਕਾਨੂੰਨੀ ਨਹੀਂ ਰਿਹਾ ਅਤੇ ਇਸ ਨੂੰ ਬੀਬੀਆਂ ਦੇ ਹੱਕ ਵੱਜੋਂ ਮੰਨ ਲਿਆ ਗਿਆ ਹੈ।
ਇਸ ਨਵੇਂ ਕਾਨੂੰਨ ਦੇ ਤਹਿਤ ਹੁਣ ਗਰਭਪਾਤ ਕਰਵਾਉਣਾ ਕੋਈ ਅਪਰਾਧਿਕ ਮਾਮਲਾ ਨਹੀਂ ਹੈ ਸਗੋਂ ਇਸ ਨੂੰ ਬੀਬੀਆਂ ਦੀ ਸਿਹਤ ਦਾ ਮਾਮਲਾ ਮੰਨਿਆ ਜਾਵੇਗਾ।ਅਜਿਹਾ ਹੀ ਵਿਕਟੋਰੀਆ, ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿਚ ਵੀ ਕੀਤਾ ਜਾਂਦਾ ਹੈ। ੳਕਤ ਕਾਰਜ ਨੂੰ ਹੁਣ 22 ਹਫ਼ਤਿਆਂ ਅਤੇ 6 ਦਿਨਾਂ ਤੱਕ ਦੇ ਗਰਭ ਧਾਰਨ ਸਮੇਂ ਦੌਰਾਨ ਕੀਤਾ ਜਾ ਸਕਦਾ ਹੈ ਅਤੇ ਇਹ ਇੱਕ ਤਜ਼ਰਬੇਕਾਰ ਮੈਡੀਕਲ ਪ੍ਰੈਕਟਿਸ਼ਨਰ ਵੱਲੋਂ ਹੀ ਹੋਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਕੈਨੇਡਾ 'ਚ ਅਖ਼ਬਾਰ ਸਮੂਹ ਨੇ ਆਨਲਾਈਨ ਕੈਸੀਨੋ ਕੀਤਾ ਲਾਂਚ
ਮਿੱਥੇ ਸਮੇਂ ਤੋਂ ਬਾਅਦ ਜੇਕਰ ਗਰਭਪਾਤ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਵਿਚ ਦੋ ਤਜ਼ਰਬੇਕਾਰ ਮੈਡੀਕਲ ਪ੍ਰੈਕਟਿਸ਼ਨਰਾਂ ਦੀ ਰਾਏ ਸ਼ਾਮਲ ਹੋਣੀ ਜ਼ਰੂਰੀ ਹੈ ਅਤੇ ਇਸ ਵਿਚ ਇਹ ਦੱਸਣਾ ਹੋਵੇਗਾ ਕਿ ਗਰਭ-ਧਾਰਕ ਦੀ ਸਿਹਤ ਨੂੰ ਖਤਰਾ ਹੈ ਜਾਂ ਬੱਚੇ ਦੀ ਸਿਹਤਯਾਬੀ ਪੂਰਨ ਰੂਪ ਵਿਚ ਨਹੀਂ ਹੈ ਅਤੇ ਜਾਂ ਫਿਰ ਜੱਚਾ ਦੀ ਸਰੀਰਕ ਅਤੇ ਮਾਨਸਿਕ ਸਥਿਤੀਆਂ ਅਜਿਹੀਆਂ ਨਹੀਂ ਹਨ ਕਿ ਉਹ ਬੱਚਾ ਪੈਦਾ ਕਰ ਸਕੇ ਅਤੇ ਇਸ ਨਾਲ ਉਸ ਦੇ ਸਰੀਰ ਅਤੇ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਨੋਟ- ਦੱਖਣੀ ਆਸਟ੍ਰੇਲੀਆ ਵਿਚ ਗਰਭਪਾਤ ਸੰਬੰਧੀ ਬਣੇ ਕਾਨੂੰਨ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਲਾਪਤਾ ਹੋਣ ਦੇ ਚਾਰ ਦਿਨਾਂ ਬਾਅਦ ਮਿਲੀਆਂ ਪਿਤਾ ਸਮੇਤ ਬੱਚਿਆਂ ਦੀਆਂ ਲਾਸ਼ਾਂ
NEXT STORY