ਸਿਡਨੀ (ਬਿਊਰੋ): ਕੋਰੋਨਾ ਮਹਾਮਾਰੀ ਦੇ ਪ੍ਰਭਾਵ ਹੇਠ ਅਗਸਤ ਵਿਚ ਦੱਖਣੀ ਆਸਟ੍ਰੇਲੀਆ ਦੀ ਮੁੱਖ ਬੇਰੁਜ਼ਗਾਰੀ ਦਰ 7.9 ਪ੍ਰਤੀਸ਼ਤ 'ਤੇ ਸਥਿਰ ਸੀ। ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਦੇਸ਼ ਦੇ ਅੰਕੜਾ ਵਿਭਾਗ (ਆਸਟ੍ਰੇਲੀਆਈ ਬਿਊਰੋ ਆਫ ਸਟੈਟੇਸਟਿਕਸ) ਨੇ ਪਿਛਲੇ ਹਫਤੇ ਦੇ ਅੰਕੜੇ ਜਾਰੀ ਕਰਦਿਆਂ ਦਰਸਾਇਆ ਹੈ ਕਿ ਰਾਜ ਅੰਦਰ ਪਿਛਲੇ ਤਿੰਨ ਮਹੀਨਿਆਂ ਦੌਰਾਨ ਬਹੁਤ ਸਾਰੇ ਕਾਮੇ ਆਪਣੇ-ਆਪਣੇ ਕੰਮਾਂਕਾਰਾਂ 'ਤੇ ਪਰਤ ਰਹੇ ਹਨ। ਇਸ ਸਮੇਂ ਦੌਰਾਨ ਹੀ ਰਾਜ ਸਰਕਾਰ ਵੱਲੋਂ 13,400 ਨਵੇਂ ਰੋਜ਼ਗਾਰ ਵੀ ਸਥਾਪਿਤ ਗਏ ਅਤੇ ਇਸ ਦੇ ਨਾਲ 33,000 ਤੋਂ ਵੀ ਜ਼ਿਆਦਾ ਰਾਜ ਦੇ ਲੋਕਾਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ।
ਪ੍ਰੀਮੀਅਰ ਨੇ ਦੱਸਿਆ ਹੈ ਕਿ ਰਾਜ ਅੰਦਰ ਕਾਮਿਆਂ ਦੀ ਸਿਖਲਾਈ ਦੀ ਦਰ ਵੀ ਵਧੀ ਹੈ। ਨਵੇਂ ਸੈਰ-ਸਪਾਟਾ ਜਿਹੇ ਖੇਤਰਾਂ ਵਿਚ ਰੌਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਅਤੇ ਵਧਾਉਣ ਵਿਚ ਸਰਕਾਰ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੀ ਹੈ। ਇਸ ਦੇ ਵਧੀਆ ਨਤੀਜੇ ਵੀ ਆ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਇੱਕ 12.9 ਬਿਲੀਅਨ ਡਾਲਰਾਂ ਦੇ ਪ੍ਰਾਜੈਕਟ 'ਤੇ ਵੀ ਕੰਮ ਕਰ ਰਹੀ ਹੈ, ਜਿਸ ਰਾਹੀਂ ਕਿ 12ਵੀਂ ਕਲਾਸ ਦੇ ਬੱਚਿਆਂ ਨੂੰ ਰੋਜ਼ਗਾਰ ਅਤੇ ਕੰਮ ਧੰਦਿਆਂ ਦੀ ਸਿਖਲਾਈ ਦੇ ਕੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਤਿਆਰ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ ਦੇ ਨਿਕਲੇ ਸਾਈਡ ਇਫੈਕਟ ਤਾਂ ਲਵਾਂਗਾ ਜ਼ਿੰਮੇਵਾਰੀ : ਫੌਸੀ
ਇਸ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਰੋਜ਼ਗਾਰਾਂ 'ਤੇ ਸੈਟਲ ਹੋਣਗੇ। ਰਾਜ ਅੰਦਰ ਸੈਰ-ਸਪਾਟੇ ਦੇ ਪ੍ਰੋਤਸਾਹਨ ਲਈ ਵੀ ਫੰਡ ਮੁਹੱਈਆ ਕਰਵਾਇਆ ਜਾ ਰਿਹਾ ਹੈ ਕਿਉਂਕਿ ਰਾਜ ਅੰਦਰ ਇਹ ਖੇਤਰ ਵੀ ਹੋਰਨਾਂ ਖੇਤਰਾਂ ਦੇ ਨਾਲ-ਨਾਲ ਕੋਵਿਡ 19 ਦੀ ਮਾਰ ਕਾਰਨ ਬਹੁਤ ਪੱਛੜਿਆ ਹੈ।
ਕੋਰੋਨਾ ਵੈਕਸੀਨ ਦੇ ਨਿਕਲੇ ਸਾਈਡ ਇਫੈਕਟ ਤਾਂ ਲਵਾਂਗਾ ਜ਼ਿੰਮੇਵਾਰੀ : ਫੌਸੀ
NEXT STORY