ਵਾਸ਼ਿੰਗਟਨ (ਬਿਊਰੋ)— ਅਮਰੀਕੀ ਸੂਬੇ ਦੱਖਣੀ ਕੈਰੋਲੀਨਾ ਦੇ ਇਕ ਪੁਲਸ ਅਧਿਕਾਰੀ ਨੇ ਆਪਣੀ ਸਮਝਦਾਰੀ ਨਾਲ 12 ਦਿਨ ਦੀ ਬੱਚੀ ਦੀ ਜਾਨ ਬਚਾ ਲਈ। ਲੋਕ ਇਸ ਪੁਲਸ ਅਧਿਕਾਰੀ ਨੂੰ ਸਲਾਮ ਕਰ ਰਹੇ ਹਨ ਜਦਕਿ ਕੁਝ ਲੋਕ ਉਸ ਨੂੰ ਰੀਅਲ ਲਾਈਫ ਹੀਰੋ ਦੱਸ ਰਹੇ ਹਨ। ਪੁਲਸ ਵਿਭਾਗ ਨੇ ਖੁਦ ਇਸ ਬਹਾਦੁਰ ਅਧਿਕਾਰੀ ਦਾ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਲੱਗਭਗ 5 ਮਿੰਟ ਦਾ ਇਹ ਵੀਡੀਓ 11 ਜੂਨ ਦਾ ਦੱਸਿਆ ਜਾ ਰਿਹਾ ਹੈ। ਇਸ ਦਿਨ ਡਿਪਟੀ ਡਬਲਊ ਕਿਮਬ੍ਰੋ ਨੇ ਤੇਜ਼ ਗਤੀ ਵਿਚ ਜਾ ਰਹੀ ਇਕ ਕਾਰ ਨੂੰ ਰੋਕ ਲਿਆ। ਕਾਰ ਵਿਚ ਮੌਜੂਦ ਮਹਿਲਾ ਦੀ ਹਾਲਤ ਦੇਖ ਉਹ ਹੈਰਾਨ ਰਹਿ ਗਏ। ਮਹਿਲਾ ਦੀ ਗੋਦੀ ਵਿਚ 12 ਦਿਨ ਦੀ ਬੱਚੀ ਸੀ ਜਿਸ ਦੀ ਹਾਲਤ ਕਾਫੀ ਗੰਭੀਰ ਸੀ। ਮਹਿਲਾ ਨੇ ਪੁਲਸ ਅਧਿਕਾਰੀ ਨੂੰ ਦੱਸਿਆ ਕਿ ਬੱਚੀ ਦੀ ਹਾਲਤ ਖਰਾਬ ਹੋਣ ਕਾਰਨ ਉਹ ਤੇਜ਼ ਗਤੀ ਨਾਲ ਗੱਡੀ ਚਲਾ ਕੇ ਹਸਪਤਾਲ ਜਾ ਰਹੀ ਸੀ। ਬੱਚੀ ਦੀ ਮਾਂ ਮੁਤਾਬਕ ਬੋਤਲ ਨਾਲ ਦੁੱਧ ਪੀਂਦੇ ਸਮੇਂ ਅਚਾਨਕ ਬੱਚੀ ਦਾ ਸਾਹ ਰੁੱਕਣ ਲੱਗਾ ਸੀ। ਇਹ ਸੁਣ ਕੇ ਅਧਿਕਾਰੀ ਨੇ ਬੱਚੀ ਨੂੰ ਆਪਣੀਆਂ ਬਾਹਾਂ ਵਿਚ ਲਿਆ ਅਤੇ ਉਸ ਦੇ ਮੁੱਢਲੇ ਇਲਾਜ ਲਈ ਹਲਕੇ ਹੱਥਾਂ ਨਾਲ ਪੰਪ ਕੀਤਾ।
ਇਸ ਦੇ ਬਾਅਦ ਕਿਮਬ੍ਰੋ ਨੇ ਬੱਚੀ ਨੂੰ ਮਾਂ ਦੀ ਗੋਦੀ ਵਿਚ ਲਿਟਾਇਆ ਅਤੇ ਉਸ ਦੇ ਮੂੰਹ ਵਿਚ ਉਂਗਲੀ ਪਾ ਕੇ ਉਸ ਨੂੰ ਸਾਫ ਕੀਤਾ। ਇਸ ਦੌਰਾਨ ਉਹ ਹਲਕੇ ਹੱਥਾਂ ਨਾਲ ਬੱਚੀ ਦੀ ਮਾਲਸ਼ ਕਰਦਾ ਰਿਹਾ। ਅਜਿਹਾ ਕਰਦੇ ਹੀ ਬੱਚੀ ਰੋਣ ਲੱਗੀ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਕਿਮਬ੍ਰੋ ਨੇ ਕਿਹਾ,''ਜਦੋਂ ਤੱਕ ਬੱਚੀ ਰੋ ਰਹੀ ਹੈ ਸਮਝੋ ਉਸ ਦੇ ਸਾਹ ਚੱਲ ਰਹੇ ਹਨ ਅਤੇ ਉਹ ਠੀਕ ਹੈ।'' ਮੈਡੀਕਲ ਟੀਮ ਦੇ ਮੌਕੇ 'ਤੇ ਪਹੁੰਚਣ ਤੱਕ ਕਿਮਬ੍ਰੋ ਨੇ ਬੱਚੀ ਦਾ ਮੁੱਢਲਾ ਇਲਾਜ ਜਾਰੀ ਰੱਖਿਆ। ਮੈਡੀਕਲ ਟੀਮ ਨੇ ਪਹੁੰਚਦੇ ਹੀ ਤੁਰੰਤ ਬੱਚੀ ਦਾ ਇਲਾਜ ਸ਼ੁਰੂ ਕਰ ਦਿੱਤਾ। ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਸ ਨੂੰ ਇਕ ਸਥਾਨਕ ਹਸਪਤਾਲ ਵਿਚ ਭਰਤਾ ਕਰਵਾਇਆ ਗਿਆ ਹੈ।
ਬਰਕਲੇ ਕਾਊਂਟੀ ਸ਼ੇਰਿਫ ਦਫਤਰ ਨੇ ਆਪਣੇ ਅਧਿਕਾਰੀ ਦੀ ਪ੍ਰਸ਼ੰਸਾ ਕਰਦਿਆਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਇਸ ਪੋਸਟ ਨੂੰ ਹੁਣ ਤੱਕ 2000 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ ਅਤੇ ਸੈਂਕੜੇ ਲੋਕ ਕੁਮੈਂਟਸ ਕਰ ਚੁੱਕੇ ਹਨ।
ਇਸ ਭਾਰਤੀ ਮੁਸਲਿਮ ਅਫਸਰ ਤੋਂ ਥਰ-ਥਰ ਕੰਬਦਾ ਸੀ ਪੂਰਾ ਪਾਕਿਸਤਾਨ
NEXT STORY