ਸੋਲ (ਵਾਰਤਾ) : ਦੱਖਣੀ ਕੋਰੀਆ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 35 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਪੀੜਤਾਂ ਦੀ ਕੁੱਲ ਗਿਣਤੀ 13,373 ਤੱਕ ਪਹੁੰਚ ਗਈ। ਦੇਸ਼ ਵਿਚ ਪਿਛਲੇ 15 ਦਿਨਾਂ ਤੋਂ ਨਵੇਂ ਮਾਮਲਿਆਂ ਦੀ ਗਿਣਤੀ 40 ਤੋਂ ਘੱਟ ਹੈ ਪਰ ਲਗਾਤਾਰ ਛੋਟੇ ਕਲਸਟਰ ਇਨਫੈਕਸ਼ਨ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਕਾਰਨ ਇਹ ਦਹਾਈ ਅੰਕਾਂ ਵਿਚ ਬਣੀ ਹੋਈ ਹੈ। ਨਵੇਂ ਮਾਮਲਿਆਂ ਵਿਚੋਂ 15 ਮਾਮਲੇ ਵਿਦੇਸ਼ਾਂ ਤੋਂ ਆਏ ਲੋਕਾਂ ਦੇ ਹਨ, ਜਿਨ੍ਹਾਂ ਦੀ ਗਿਣਤੀ ਵੱਧ ਕੇ 1806 ਹੋ ਗਈ ਹੈ। ਪਿਛਲੇ 16 ਦਿਨ ਤੋਂ ਇਨ੍ਹਾਂ ਦੀ ਗਿਣਤੀ ਲਗਾਤਾਰ ਦਹਾਈ ਅੰਕਾਂ ਵਿਚ ਆ ਰਹੀ ਹੈ। ਇਸ ਦੌਰਾਨ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ ਅਤੇ ਮ੍ਰਿਤਕਾਂ ਦੀ ਗਿਣਤੀ 288 'ਤੇ ਬਣੀ ਹੋਈ ਹੈ।
ਦੇਸ਼ ਵਿਚ ਕੋਰੋਨਾ ਦੀ ਮੌਤ ਦਰ 2.15 ਫ਼ੀਸਦੀ 'ਤੇ ਬਰਕਰਾਰ ਹੈ। ਇਸ ਦੌਰਾਨ 79 ਹੋਰ ਮਰੀਜ਼ਾਂ ਨੂੰ ਠੀਕ ਹੋਣ 'ਤੇ ਕੁਆਰੰਟੀਨ ਸੈਂਟਰ ਤੋਂ ਛੁੱਟੀ ਮਿਲ ਗਈ ਹੈ ਅਤੇ ਇਸ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 12,144 ਤੱਕ ਪਹੁੰਚ ਗਈ ਹੈ। ਦੇਸ਼ ਵਿਚ ਇਨਫੈਕਸ਼ਨ ਮੁਕਤ ਹੋਣ ਦੀ ਦਰ 90.8 ਫ਼ੀਸਦੀ ਹੈ। ਦੇਸ਼ ਵਿਚ 3 ਜਨਵਰੀ ਤੋਂ ਹੁਣ ਤੱਕ 13.90 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿਚੋਂ 13,60,618 ਲੋਕਾਂ ਦੀ ਕੋਰੋਨਾ ਜਾਂਚ ਰਿਪੋਟਰ ਨੈਗੇਟਿਵ ਆਈ ਹੈ ਅਤੇ 22,950 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 2,752 ਨਵੇਂ ਮਾਮਲੇ, ਕੁੱਲ ਮਾਮਲਿਆਂ ਦੀ ਗਿਣਤੀ 2,46351 ਹੋਈ
NEXT STORY