ਸਿਓਲ (ਭਾਸ਼ਾ) : ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 62 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 12,715 ਹੋ ਗਈ। ਉਥੇ ਹੀ ਹੁਣ ਤੱਕ 282 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਰੀਆ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਦੱਸਿਆ ਕਿ 11,364 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ ਜਦੋਂ ਕਿ 1,069 ਲੋਕਾਂ ਦਾ ਕੋਵਿਡ-19 ਕੇਂਦਰਾਂ ਵਿਚ ਇਲਾਜ ਜਾਰੀ ਹੈ।
ਏਜੰਸੀ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿਚ 40 ਘਰੇਲੂ ਪੱਧਰ 'ਤੇ ਫੈਲੇ ਮਾਮਲੇ ਹਨ ਜਦੋਂਕਿ ਵਿਦੇਸ਼ ਤੋਂ ਆਏ 22 ਲੋਕ ਪੀੜਤ ਪਾਏ ਗਏ ਹਨ। ਉਸ ਨੇ ਦੱਸਿਆ ਕਿ 40 ਘਰੇਲੂ ਮਾਮਲਿਆਂ ਵਿਚੋਂ 26 ਸੰਘਣੀ ਆਬਾਦੀ ਵਾਲੇ ਸਿਓਲ ਮਹਾਨਗਰ ਖੇਤਰ ਵਿਚ ਸਾਹਮਣੇ ਆਏ। ਦੱਖਣੀ ਕੋਰੀਆ ਵਿਚ ਮਈ ਦੀ ਸ਼ੁਰੂਆਤ ਵਿਚ ਸਾਮਾਜਕ ਦੂਰੀ ਦੇ ਸਖ਼ਤ ਨਿਯਮਾਂ ਵਿਚ ਢਿੱਲ ਦਿੱਤੀ ਗਈ ਸੀ ਅਤੇ ਉਦੋਂ ਤੋਂ ਮਾਮਲੇ ਤੇਜੀ ਨਾਲ ਵੱਧ ਰਹੇ ਹਨ, ਜਿਸ ਉੱਤੇ ਕਾਬੂ ਪਾਉਣ ਦੀ ਦੇਸ਼ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।
ਇਸ ਦੌਰਾਨ ਚੀਨ ਵਿਚ ਕੋਵਿਡ-19 ਦੇ 17 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 7 ਮਰੀਜ਼ ਬਿਨਾਂ ਲੱਛਣਾਂ ਵਾਲੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਕਮਿਸ਼ਨ ਨੇ ਦੱਸਿਆ ਕਿ ਦੇਸ਼ ਵਿਚ ਦਰਜ ਕੀਤੇ ਗਏ ਨਵੇਂ ਮਾਮਲਿਆਂ ਵਿਚ 14 ਸਥਾਨਕ ਇਨਫੈਕਸ਼ਨ ਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬੀਜਿੰਗ ਨਾ ਸਬੰਧ ਹਨ। ਦੇਸ਼ ਵਿਚ ਹੁਣ ਤਕ 83,500 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ, ਜਦੋਂ ਕਿ 4,634 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ ਤੱਕ 78451 ਲੋਕ ਇਸ ਜਾਨਲੇਵਾ ਵਿਸ਼ਾਣੂ ਤੋਂ ਨਿਜਾਤ ਪਾਉਣ ਵਿਚ ਕਾਮਯਾਬ ਹੋਏ ਹਨ।
ਟਾਇਸਨ ਫੂਡਜ਼ ਦੇ ਚਿਕਨ ਪ੍ਰੋਸੈਸਿੰਗ ਪਲਾਂਟ ਦੇ 371 ਕਰਮਚਾਰੀਆਂ ਨੂੰ ਹੋਇਆ ਕੋਰੋਨਾ ਵਾਇਰਸ
NEXT STORY