ਸਪਰਿੰਗਫੀਲਡ- ਮਿਸੌਰੀ ਦੇ ਦੱਖਣੀ-ਪੱਛਮੀ ਸੁਦੂਰ ਇਲਾਕੇ ਵਿਚ 'ਟਾਇਸਨ ਫੂਡ' ਦੇ ਚਿਕਨ ਪ੍ਰੋਸੈਸਿੰਗ ਪਲਾਂਟ ਵਿਚ 371 ਕਰਮਚਾਰੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਕੰਪਨੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨੋਇਲ ਸਥਿਤੀ ਪਲਾਂਠ ਵਿਚ 17 ਜੂਨ ਤੋਂ 19 ਜੂਨ ਵਿਚਕਾਰ 1,142 ਲੋਕਾਂ ਦੀ ਜਾਂਚ ਕੀਤੀ ਗਈ ਅਤੇ 291 ਲੋਕਾਂ ਨੂੰ ਕੋਵਿਡ-19 ਹੋਣ ਦੀ ਪੁਸ਼ਟੀ ਹੋਈ ਹੈ।
ਟਾਇਸਨ ਫੂਡਜ਼ ਨੇ ਕਿਹਾ ਕਿ ਇਨ੍ਹਾਂ 291 'ਚੋਂ 249 (85 ਫੀਸਦੀ) ਵਿਚ ਕੋਵਿਡ-19 ਦਾ ਕੋਈ ਲੱਛਣ ਨਹੀਂ ਸੀ। ਉਸ ਨੇ ਕਿਹਾ ਕਿ ਨੋਇਲ ਦੇ ਹੋਰ 80 ਕਰਮਚਾਰੀ ਵੀ ਵਾਇਰਸ ਪੀੜਤ ਪਾਏ ਗਏ ਹਨ। ਉਨ੍ਹਾਂ ਸਿਹਤ ਸੇਵਾ ਅਧਿਕਾਰੀਆਂ ਅਤੇ ਸੂਬੇ ਸਿਹਤ ਵਿਭਾਗ ਆਦਿ ਨੇ ਉਨ੍ਹਾਂ ਦੀ ਜਾਂਚ ਕੀਤੀ ਸੀ।
ਸਾਬਕਾ ਰਾਸ਼ਟਰਪਤੀ ਜੈਕਸਨ ਦੀ ਮੂਰਤੀ 'ਤੇ ਹਮਲਾ ਕਰਨ ਵਾਲੇ 4 ਲੋਕਾਂ 'ਤੇ ਮਾਮਲਾ ਦਰਜ
NEXT STORY