ਸਿਓਲ (ਭਾਸ਼ਾ) : ਦੱਖਣੀ ਕੋਰੀਆ ਨੂੰ ਹਲਕੇ ਜਾਂ ਦਰਮਿਆਨੇ ਲੱਛਣਾਂ ਵਾਲੇ ਕੋਵਿਡ ਪੀੜਤਾਂ ਲਈ ਫਾਈਜ਼ਰ ਦੀਆਂ 'ਐਂਟੀਵਾਇਰਲ' ਗੋਲੀਆਂ ਦੀ ਪਹਿਲੀ ਖੇਪ ਵੀਰਵਾਰ ਨੂੰ ਮਿਲੀ। ਸਿਹਤ ਅਧਿਕਾਰੀਆਂ ਨੇ 'ਪੈਕਸਲੋਵਿਡ' ਗੋਲੀਆਂ ਨੂੰ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਰੋਕਣ ਅਤੇ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਇਕ ਮਹੱਤਵਪੂਰਨ ਉਪਾਅ ਦੱਸਿਆ ਹੈ, ਕਿਉਂਕਿ ਦੇਸ਼ ਕੋਰੋਨਾ ਵਾਇਰਸ ਦੇ ਛੂਤ ਵਾਲੇ ਓਮੀਕਰੋਨ ਵੇਰੀਐਂਟ ਦੇ ਮਾਮਲਿਆਂ ਵਿਚ ਸੰਭਾਵਿਤ ਤੇਜੀ ਲਈ ਤਿਆਰ ਹੈ।
ਦੱਖਣੀ ਕੋਰੀਆ ਨੂੰ ਭੇਜੀ ਗਈ ਦਵਾਈ 21,000 ਲੋਕਾਂ ਲਈ ਪੰਜ ਦਿਨਾਂ ਦੇ ਕੋਰਸ ਲਈ ਕਾਫੀ ਹੈ। ਅਧਿਕਾਰੀਆਂ ਨੇ ਕਿਹਾ ਕਿ ਗੋਲੀਆਂ ਦੀ ਦੂਜਾ ਖੇਪ 10,000 ਲੋਕਾਂ ਦੇ ਪੰਜ ਦਿਨਾਂ ਦੇ ਕੋਰਸ ਲਈ ਕਾਫੀ ਹੋਵੇਗੀ। ਇਹ ਗੋਲੀਆਂ ਸ਼ੁੱਕਰਵਾਰ ਤੋਂ ਕੋਵਿਡ ਦੇ ਹਲਕੇ ਅਤੇ ਦਰਮਿਆਨੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦੱਖਣੀ ਕੋਰੀਆ ਦੇ ਮੱਧ 'ਚ ਸਥਿਤ ਫਾਰਮਾਸਿਊਟੀਕਲ ਸਟੋਰੇਜ ਸੈਂਟਰ 'ਚ ਲਿਜਾਇਆ ਜਾਵੇਗਾ। ਕਿਉਂਕਿ ਗਲੋਬਲ ਪੱਧਰ 'ਤੇ ਕਮੀ ਕਾਰਨ 'ਪੈਕਸਲੋਵਿਡ' ਦੀ ਸਪਲਾਈ ਸ਼ੁਰੂਆਤੀ ਵਿਚ ਘੱਟ ਹੋਵੇਗੀ, ਇਸ ਲਈ ਘਰਾਂ ਜਾਂ ਆਸਰਾ ਘਰਾਂ ਵਿਚ ਰਹਿਣ ਵਾਲੇ ਹਲਕੇ ਜਾਂ ਦਰਮਿਆਨੇ ਲੱਛਣਾਂ ਵਾਲੇ 65 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਨੂੰ ਤਰਜੀਹ ਦਿੱਤੀ ਜਾਵੇਗੀ। ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ ਵਿਚ ਕੰਮ ਕਰ ਰਹੇ ਇਕ ਸੀਨੀਅਰ ਅਧਿਕਾਰੀ ਲਿਮ ਸੂਕ-ਯੰਗ ਨੇ ਕਿਹਾ, 'ਕਲੀਨਿਕਲ ਅਜ਼ਮਾਇਸ਼ਾਂ ਵਿਚ ਇਸ ਦਵਾਈ ਨੇ ਸਾਬਤ ਕੀਤਾ ਹੈ ਕਿ ਇਹ ਹਸਪਤਾਲ ਵਿਚ ਦਾਖਲ ਹੋਣ ਜਾਂ ਮੌਤ ਦੇ ਜੋਖ਼ਮ ਨੂੰ 88 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ।'
ਯੂ. ਕੇ. : ਓਮੀਕਰੋਨ ਨਾਲ ਨਜਿੱਠਣ ਲਈ ਹਸਪਤਾਲਾਂ ਵੱਲੋਂ ਫੌਜੀ ਮਦਦ ਦੀ ਅਪੀਲ
NEXT STORY