ਸਿਓਲ— ਦੱਖਣੀ ਕੋਰੀਆ ਨੇ ਮਿਜ਼ਾਇਲ ਹਮਲੇ 'ਚ ਸਮਰਥ ਆਪਣੀ ਪਹਿਲੀ ਪਣਡੁੱਬੀ ਸ਼ੁੱਕਰਵਾਰ ਨੂੰ ਪਾਣੀ 'ਚ ਉਤਾਰੀ। ਤਿੰਨ ਹਜ਼ਾਰ ਟਨ ਦੀ 'ਡੋਸਾਨ ਹਨ ਚਾਂਗ ਹੋ ਪਣਡੁੱਬੀ' ਦੇ ਨਿਰਣਾਮ 'ਚ 70 ਕਰੋੜ ਡਾਲਰ ਦੀ ਲਾਗਤ ਆਈ ਹੈ। ਇਹ ਕਰੂਜ਼ ਤੇ ਬੈਲਿਸਟਿਕ ਦੋਵਾਂ ਤਰ੍ਹਾਂ ਦੀਆਂ ਮਿਜ਼ਾਇਲਾਂ ਦਾਗਣ 'ਚ ਸਮਰਥ ਹੈ। ਅਗਲੇ ਪੰਜ ਸਾਲਾਂ 'ਚ ਇਸ ਕਿਸਮ ਦੀਆਂ ਤਿੰਨ ਡੀਜ਼ਲ ਇਲੈਕਟ੍ਰਾਨਿਕ ਬੋਟਸ ਸੇਵਾ 'ਚ ਆਉਣੀਆਂ ਹਨ। ਉਨ੍ਹਾਂ 'ਚੋਂ ਇਹ ਪਹਿਲੀ ਹੈ।
ਰਾਸ਼ਟਰਪਤੀ ਮੂਨ ਜੇ ਇਨ ਨੇ ਇਸ ਮੌਕੇ 'ਤੇ ਦਾਏਵੂ ਗੋਦੀ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਤਾਕਤ ਦੇ ਰਾਹੀਂ ਇਸ ਸਰਕਾਰ ਦੀ ਸੁਰੱਖਿਆ ਰਣਨੀਤੀ ਹੈ। ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਤੀਜੇ ਸਿਖਰ ਸੰਮੇਲਨ ਦੇ ਲਈ ਉਹ ਅਗਲੇ ਹਫਤੇ ਪਿਓਂਗਯਾਂਗ ਜਾਣਗੇ। ਦੱਖਣੀ ਕੋਰੀਆ ਦੇ ਕੋਲ 18 ਛੋਟੀਆਂ ਪਣਡੁੱਬੀਆਂ ਦਾ ਬੇੜਾ ਹੈ। ਇਨ੍ਹਾਂ ਸਾਰੀਆਂ ਨੂੰ ਜਰਮਨੀ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।
ਚੀਨ ਦੇ ਵੀਟੋ ਕਾਰਨ ਭਾਰਤ ਕੋਲ ਐੱਨ.ਐੱਸ.ਜੀ. ਦੀ ਮੈਂਬਰਸ਼ਿਪ ਨਹੀਂ : ਅਮਰੀਕਾ
NEXT STORY