ਸਿਓਲ— ਕੋਰੀਆਈ ਯੁੱਧ ਵਿੱਚ ਵਿੱਛੜੇ ਪਰਿਵਾਰਾਂ ਨੂੰ ਮੁੜ ਮਿਲਾਉਣ ਉੱਤਰੀ ਅਤੇ ਦੱਖਣੀ ਕੋਰੀਆ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਹੈ । ਉੱਤਰੀ ਕੋਰੀਆ ਦੇ ਸੈਲਾਨੀ ਸਥਾਨ ਕੁਮਗÎਾਂਗ ਦੇ ਇੱਕ ਹੋਟਲ ਵਿੱਚ ਸ਼ੁੱਕਰਵਾਰ ਨੂੰ ਇਸ ਸੰਬੰਧ ਵਿੱਚ ਦੋਹਾਂ ਦੇਸ਼ਾਂ ਦੇ ਪ੍ਰਤਿਨਿਧੀ ਮੰਡਲ ਦੀ ਬੈਠਕ ਹੋਈ । ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਅਤੇ ਉੱਤਰ ਕੋਰੀਆ ਦੇ ਉੱਚ ਨੇਤਾ ਕਿਮ ਜੋਂਗ ਉਨ ਵਿਚਾਲੇ 27 ਅਪ੍ਰੈਲ ਨੂੰ ਹੋਈ ਇਤਿਹਾਸਕ ਬੈਠਕ ਵਿੱਚ ਵਿੱਛੜੇ ਪਰਿਵਾਰÎਾਂ ਨੂੰ ਮੁੜ ਮਿਲਾਉਣ ਨੂੰ ਲੈ ਕੇ ਸਹਿਮਤੀ ਬਣੀ ਸੀ ।

ਇਸ ਵਿੱਚ ਤੈਅ ਕੀਤਾ ਗਿਆ ਸੀ ਕਿ ਇਸ ਸਾਲ 15 ਅਗਸਤ ਨੂੰ ਵਿੱਛੜੇ ਪਰਿਵਾਰਾਂ ਨੂੰ ਮੁੜ ਮਿਲਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਸ਼ੁੱਕਰਵਾਰ ਨੂੰ ਗੱਲਬਾਤ ਲਈ ਦੱਖਣੀ ਕੋਰੀਆ ਦਾ ਵਫਦ ਸੜਕ ਦੇ ਰਸਤੇ ਰਾਹੀਂ ਕੁਮਗਾਂਗ ਪੁੱਜਾ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਮੁਲਾਕਾਤ ਸਵੇਰੇ ਤਕਰੀਬਨ 10 ਵਜੇ ਹੋਈ ਜੋ 45 ਮਿੰਟ ਤੱਕ ਚੱਲੀ । ਇਸ ਦੌਰਾਨ ਮਨੁੱਖੀ ਪਹਿਲੂਆਂ ਦੇ ਹੋਰ ਮੁੱਦਿਆਂ ਉੱਤੇ ਵੀ ਗੱਲ ਹੋਈ ।
ਜੇਕਰ ਇਹ ਪ੍ਰੋਗਰਾਮ ਸਫਲ ਰਿਹਾ ਤਾਂ ਉਸ ਦਿਨ ਦੋਵੇਂ ਦੇਸ਼ ਜਾਪਾਨੀ ਸ਼ਾਸਨ ਤੋਂ ਮਿਲੀ ਆਜ਼ਾਦੀ ਦੀ 73ਵੀਂ ਵਰ੍ਹੇਗੰਢ ਇਕੱਠੇ ਮਨਾਉਣਗੇ । ਤੁਹਾਨੂੰ ਦੱਸ ਦਈਏ ਕਿ ਕੋਰੀਆਈ ਪ੍ਰਾਇਦੀਪ ਉੱਤੇ 1910 ਤੋਂ 1945 ਤੱਕ ਜਾਪਾਨ ਦਾ ਸ਼ਾਸਨ ਰਿਹਾ ਸੀ ।
OPEC ਬੈਠਕ 'ਚ ਲਿਆ ਵੱਡਾ ਫੈਸਲਾ, ਘੱਟ ਹੋਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
NEXT STORY