ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸਾਊਥਾਲ ਪੁਲਸ ਨੇ ਕੋਰੋਨਾ ਤਾਲਾਬੰਦੀ ਨਿਯਮਾਂ ਨੂੰ ਤੋੜਦਿਆਂ ਕੀਤੀ ਜਾ ਰਹੀ ਇੱਕ ਗੈਰਕਾਨੂੰਨੀ ਪਾਰਟੀ ਨੂੰ ਬੰਦ ਕਰਵਾਉਂਦਿਆਂ ਮੌਜੂਦ ਹਾਜ਼ਰੀਨ ਨੂੰ ਜੁਰਮਾਨੇ ਕੀਤੇ ਹਨ। ਇਸ ਮਾਮਲੇ ਸੰਬੰਧੀ ਸਾਊਥਾਲ ਵਿੱਚ ਗਸਤ ਕਰ ਰਹੇ ਪੁਲਸ ਅਧਿਕਾਰੀਆਂ ਦੁਆਰਾ ਇੱਕ ਬੈਂਕ ਦੀ ਇਮਾਰਤ ਵਿੱਚ ਪਾਰਟੀ ਕਰ ਰਹੇ ਵਿਅਕਤੀਆਂ 'ਤੇ ਇਹ ਕਾਰਵਾਈ ਕੀਤੀ ਗਈ।
ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਊਥਾਲ ਦੇ ਹਾਰਟਸ ਰੋਡ 'ਤੇ ਐਤਵਾਰ 7 ਮਾਰਚ ਨੂੰ ਸਵੇਰੇ ਤਕਰੀਬਨ 8.51 ਵਜੇ ਗਸਤ ਦੌਰਾਨ ਅਧਿਕਾਰੀਆਂ ਨੂੰ ਸੰਗੀਤ ਦੀ ਆਵਾਜ਼ ਇੱਕ ਬੰਦ ਬੈਂਕ ਦੀ ਇਮਾਰਤ ਵਿੱਚੋਂ ਸੁਣਾਈ ਦਿੱਤੀ। ਅਧਿਕਾਰੀਆਂ ਦੁਆਰਾ ਕਾਰਵਾਈ ਕਰਨ ਦੌਰਾਨ ਬੈਂਕ ਦੇ ਅੰਦਰ 44 ਲੋਕਾਂ ਨੂੰ ਮੌਜੂਦ ਪਾਇਆ ਗਿਆ ਜੋ ਕਿ ਇਮਾਰਤ ਵਿੱਚ ਇੱਕ ਵਾੜ ਵਿਚਲੇ ਰਾਸਤੇ ਵਿੱਚ ਦੀ ਦਾਖਲ ਹੋਏ ਸਨ। ਪਾਰਟੀ ਕਰਨ ਵਾਲਿਆਂ ਨੇ ਇਮਾਰਤ ਅੰਦਰ ਡੀਜੇ ਸਿਸਟਮ ਲਾਇਆ ਹੋਇਆ ਸੀ।
ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨੀ ਕੌਂਸਲੇਂਟ ਬਾਰਸੀਲੋਨਾ ਦੇ ਬਾਹਰ ਪਾਕਿ ਨਾਗਰਿਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਇਸ ਪਾਰਟੀ ਨੂੰ ਬੰਦ ਕਰਵਾਉਣ ਲਈ ਹੋਰ ਪੁਲਸ ਅਧਿਕਾਰੀਆਂ ਨੂੰ ਬੁਲਾਇਆ ਗਿਆ ਅਤੇ ਪੁਲਸ ਨੇ ਪਾਰਟੀ ਵਿੱਚ ਸ਼ਾਮਿਲ ਹਰ ਇੱਕ ਵਿਅਕਤੀ ਨੂੰ ਤਾਲਾਬੰਦੀ ਨਿਯਮਾਂ ਨੂੰ ਤੋੜਨ ਲਈ 800 ਪੌਂਡ ਦਾ ਜੁਰਮਾਨਾ ਕੀਤਾ। ਪੁਲਸ ਅਨੁਸਾਰ ਕੁਝ ਸੁਆਰਥੀ ਲੋਕ ਅਜੇ ਵੀ ਕੋਵਿਡ ਨਿਯਮਾਂ ਨੂੰ ਤੋੜ ਰਹੇ ਹਨ, ਜੋ ਕਿ ਬਹੁਤ ਨਿਰਾਸ਼ਾ ਵਾਲੀ ਗੱਲ ਹੈ।
ਪਾਕਿਸਤਾਨੀ ਕੌਂਸਲੇਂਟ ਬਾਰਸੀਲੋਨਾ ਦੇ ਬਾਹਰ ਪਾਕਿ ਨਾਗਰਿਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
NEXT STORY