ਸਾਊਥਾਲ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬ੍ਰਿਟੇਨ 'ਚ ਵਸਦੇ ਮਿੰਨੀ ਪੰਜਾਬ ਸਾਊਥਾਲ ਵਿਖੇ ਤੀਆਂ ਦਾ ਆਖਰੀ ਐਤਵਾਰ ਮੇਲਾ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਦੌਰਾਨ ਈਲਿੰਗ ਕੌਂਸਲ ਦੀ ਮੇਅਰ ਮਹਿੰਦਰ ਕੌਰ ਮਿੱਢਾ, ਕੈਬਨਿਟ ਮੈਂਬਰ ਜਸਬੀਰ ਕੌਰ ਆਨੰਦ, ਐੱਮ ਪੀ ਹੰਸਲੋ ਸੀਮਾ ਮਲਹੋਤਰਾ, ਐੱਮ ਪੀ ਵੀਰੇਂਦਰ ਸ਼ਰਮਾ, ਗ੍ਰੇਟਰ ਲੰਡਨ ਅਸੰਬਲੀ ਮੈਂਬਰ ਡਾ. ਓਂਕਾਰ ਸਹੋਤਾ, ਚਰਚਾ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਮੇਅਰ ਰਘਵਿੰਦਰ ਸਿੰਘ ਸਿੱਧੂ ਆਦਿ ਸੰਧਾਰੇ ਲੈ ਕੇ ਆਉਣ ਦੀ ਰਸਮ ਅਦਾ ਕਰਨ ਪਹੁੰਚੇ।
ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਦੀ ਡਾਇਰੈਕਟਰ ਸ਼ਿਵਦੀਪ ਕੌਰ ਢੇਸੀ, ਵੋਇਸ ਆਫ ਵੂਮੈਨ ਦੀ ਚੇਅਰਪਰਸਨ ਸੁਰਿੰਦਰ ਕੌਰ ਦੇ ਵਿਸ਼ੇਸ਼ ਉੱਦਮ ਨਾਲ ਹੋਏ ਇਸ ਸਮਾਗਮ ਦੌਰਾਨ ਸੁੱਖੀ ਸ਼ੇਰਗਿੱਲ, ਸੁਰਿੰਦਰ ਕੌਰ ਚਾਵਲਾ, ਧਨਿੰਦਰ ਕੌਰ ਗਿੱਲ, ਸੰਤੋਸ਼ ਸੁਰ, ਸਤਵਿੰਦਰ ਕੌਰ ਮਾਨ, ਨਰਿੰਦਰ ਖੋਸਾ, ਬਲਵੀਰ ਕੌਰ ਸੰਧੂ, ਅਵਤਾਰ ਕੌਰ ਚਾਨਾ, ਸਤਵਿੰਦਰ ਕੌਰ ਸਰੈਣ, ਬੇਅੰਤੀ ਦੇਵੀ, ਹਰਪਾਲ ਦੇਵੀ, ਦਵਿੰਦਰ ਕੌਰ ਚੱਘਰ, ਪ੍ਰਵੀਨ ਸੂਰ, ਪਰਮਜੀਤ ਕੌਰ, ਹਰਬੰਸ ਕੌਰ ਗਿੱਲ, ਅਮਰਜੀਤ ਰੰਧਾਵਾ, ਅਮਰਜੀਤ ਢੇਸੀ, ਸੁਰਿੰਦਰ ਡੇਡ, ਕੁਲਵਿੰਦਰ ਕੌਰ ਭੱਚੂ, ਗੁਰਮਿੰਦਰ ਰੰਧਾਵਾ, ਸ਼ਮਿੰਦਰ ਸ਼ਮੀ, ਸਤਵੰਤ ਨਾਗਪਾਲ, ਜਸਵਿੰਦਰ ਕੌਰ ਜੱਸੀ, ਸਤਵੰਤ ਕੌਰ ਸੰਧੂ, ਪਰਮਜੀਤ ਕੌਰ ਬਰਾੜ, ਮਨਜੀਤ ਕੌਰ ਪੱਡਾ, ਕਮਲਜੀਤ ਕੌਰ ਸੈਂਭੀ, ਪ੍ਰਨੀਤ ਕੌਰ, ਇੰਦਰਾ, ਮਨਜੀਤ ਕੌਰ ਮਾਨ, ਨਸਰੀਨ, ਸਗੁਫਤਾ ਗਿੰਮੀ, ਪ੍ਰਵੀਨ, ਕੁਲਦੀਪ ਕੌਰ ਕਿੱਟੀ ਬੱਲ, ਪੁਨੀਤ ਕੌਰ ਭੱਠਲ, ਭਿੰਦਰ ਜਲਾਲਾਬਾਦੀ, ਗੁਰਮੇਲ ਕੌਰ ਸੰਘਾ, ਅਮਰਜੀਤ ਕੌਰ ਗਿੱਲ, ਨਰਿੰਦਰ ਕੌਰ ਝੀਤਾ, ਸੰਤੋਸ਼ ਸ਼ਿਨ ਆਦਿ ਵੱਲੋਂ ਨੱਚ ਨੱਚ ਕੇ ਆਪਣੇ ਮਨ ਦੇ ਵਲਵਲੇ ਬੋਲੀਆਂ ਰਾਹੀਂ ਸਾਂਝੇ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦੀ ਆਬਾਦੀ 'ਚ ਕਮੀ, 1986 ਤੋਂ ਬਾਅਦ ਸਭ ਤੋਂ ਘੱਟ
ਸ਼ਿਵਦੀਪ ਕੌਰ ਢੇਸੀ ਤੇ ਸੁਰਿੰਦਰ ਕੌਰ ਵੱਲੋਂ ਸੀਪੀਐੱਮ ਇੰਟਰਪ੍ਰਾਈਜ ਦੇ ਪ੍ਰਤਾਪ ਸਿੰਘ ਮੋਮੀ, ਹਰਤਾਜ ਈਵੈਂਟਸ ਦੀ ਪ੍ਰਮੁੱਖ ਸੁੱਖੀ ਸ਼ੇਰਗਿੱਲ, ਮਾਈਂਡਫੁਲਨੈੱਸ ਦੇ ਭੁਪਿੰਦਰ ਸਿੰਘ ਸੋਹੀ, ਅਵਤਾਰ ਕੌਰ ਚਾਨਾ, ਰਣਜੀਤ ਸਿੰਘ ਜੌਹਲ (ਪੈਸੇਜ ਟੂ ਇੰਡੀਆ), ਰਾਜਿੰਦਰ ਸਿੰਘ ਮੱਤਾ (ਹੋਮਸੀਕਰਜ), ਮਨਜੀਤ ਸਿੰਘ (ਸ਼ਹਿਨਸ਼ਾਹ ਰੈਸਟੋਰੈਂਟ), ਪ੍ਰਭਜੋਤ ਸਿੰਘ ਮੋਹੀ (ਚੇਅਰਮੈਨ ਮੇਲ ਗੇਲ), ਪ੍ਰਸਿੱਧ ਫੋਟੋਗ੍ਰਾਫਰ ਰਵੀ ਬੋਲੀਨਾ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।
ਜੀ.ਐਚ.ਜੀ. ਅਕੈਡਮੀ ਵੱਲੋਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲੇ ਨੇ ਛੱਡੀਆਂ ਅਮਿੱਟ ਪੈੜਾਂ
NEXT STORY