ਵੈਲਿੰਗਟਨ (ਏਜੰਸੀ): ਨਿਊਜ਼ੀਲੈਂਡ ਦੀ ਆਬਾਦੀ ਸਬੰਧੀ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਇੱਥੇ ਵਸਨੀਕ ਆਬਾਦੀ ਪਿਛਲੇ ਸਾਲ ਦੇ ਦੌਰਾਨ ਅਸਥਾਈ ਤੌਰ 'ਤੇ 12,700 ਜਾਂ 0.2 ਫੀਸਦੀ ਵਧ ਕੇ 30 ਜੂਨ ਨੂੰ 5.12 ਮਿਲੀਅਨ ਤੱਕ ਪਹੁੰਚ ਗਈ, ਜੋ ਕਿ ਜੂਨ 1986 ਤੋਂ ਬਾਅਦ ਸਭ ਤੋਂ ਘੱਟ ਸਾਲਾਨਾ ਵਿਕਾਸ ਦਰ ਹੈ। ਦੇਸ਼ ਦੇ ਅੰਕੜਾ ਵਿਭਾਗ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਮਾਚਾਰ ਏਜੰਸੀ ਸ਼ਿਨਹੂਆ ਨੇ ਸਟੈਟਸ ਐਨਜ਼ੈਡ ਦੇ ਹਵਾਲੇ ਨਾਲ ਕਿਹਾ ਕਿ ਨਿਊਜ਼ੀਲੈਂਡ ਦੀ ਆਬਾਦੀ ਵਿੱਚ ਬਦਲਾਅ ਕੁਦਰਤੀ ਵਾਧਾ ਅਤੇ ਸ਼ੁੱਧ ਪਰਵਾਸ ਦਾ ਸੁਮੇਲ ਹੈ।ਆਬਾਦੀ ਦੇ ਅਨੁਮਾਨਾਂ ਦੀ ਕਾਰਜਕਾਰੀ ਪ੍ਰਬੰਧਕ ਰੀਬੇਕਾਹ ਹੈਨਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਘੱਟ ਕੁਦਰਤੀ ਵਾਧੇ ਦੇ ਨਾਲ ਮਿਲਾ ਕੇ ਸ਼ੁੱਧ ਪ੍ਰਵਾਸ ਘਾਟੇ ਦੇ ਨਤੀਜੇ ਵਜੋਂ ਆਬਾਦੀ ਵਿਚ ਵਾਧਾ ਹੇਠਲੇ ਪੱਧਰ ਦਾ ਹੋਇਆ ਹੈ।ਹੇਨੇਸੀ ਨੇ ਕਿਹਾ ਕਿ ਆਬਾਦੀ ਦੀ ਉਮਰ ਵਿਚ ਵਾਧੇ ਕਾਰਨ ਜੂਨ 2022 ਨੂੰ ਖਤਮ ਹੋਏ ਸਾਲ ਵਿੱਚ, ਜਨਮਾਂ ਦੀ ਗਿਣਤੀ ਲਗਭਗ 61,000 ਰਹੀ ਜਦੋਂ ਕਿ ਮੌਤਾਂ ਦੀ ਗਿਣਤੀ 10.1 ਪ੍ਰਤੀਸ਼ਤ ਵਧ ਕੇ 36,900 ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਦੇ ਕੋਰੋਨਾ ਦੇ ਮੂਲ ਅਤੇ ਓਮੀਕਰੋਨ ਵੇਰੀਐਂਟ ਖ਼ਿਲਾਫ਼ 'ਬੂਸਟਰ ਵੈਕਸੀਨ' ਨੂੰ ਦਿੱਤੀ ਮਨਜ਼ੂਰੀ
ਉਹਨਾਂ ਨੇ ਅੱਗੇ ਕਿਹਾ ਕਿ ਵਿਆਪਕ ਉਮਰ ਸਮੂਹਾਂ ਵਿੱਚ 65 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਸੀ, ਜਿਸ ਵਿੱਚ 2.8 ਪ੍ਰਤੀਸ਼ਤ ਦਾ ਸਾਲਾਨਾ ਵਾਧਾ ਹੋਇਆ ਸੀ। ਉਸਨੇ ਕਿਹਾ ਕਿ ਇਸ ਵਾਧੇ ਦਾ ਜ਼ਿਆਦਾਤਰ ਹਿੱਸਾ 1950 ਦੇ ਦਹਾਕੇ ਦੇ ਮੱਧ ਵਿੱਚ ਪੈਦਾ ਹੋਏ ਲੋਕਾਂ ਦੇ ਨਤੀਜੇ ਵਜੋਂ ਸੀ।ਇਸ ਦੇ ਉਲਟ 15 ਤੋਂ 39 ਸਾਲ ਦੀ ਉਮਰ ਦੇ ਲੋਕਾਂ ਦੀ ਗਿਣਤੀ ਵਿਚ 0.5 ਪ੍ਰਤੀਸ਼ਤ, ਜਾਂ 8,700 ਲੋਕਾਂ ਦੀ ਕਮੀ ਹੈ।ਹੈਨੇਸੀ ਨੇ ਕਿਹਾ ਕਿ ਇਹ ਗਿਰਾਵਟ ਮੁੱਖ ਤੌਰ 'ਤੇ ਮਾਈਗਰੇਸ਼ਨ ਤੋਂ ਆਬਾਦੀ ਦੇ ਨੁਕਸਾਨ ਦੇ ਕਾਰਨ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅੰਕੜਿਆਂ 'ਚ ਖੁਲਾਸਾ, ਇਟਲੀ 'ਚ 'ਔਰਤਾਂ' ਦੇ ਕਤਲਾਂ ਦੀ ਗਿਣਤੀ 'ਚ ਵਾਧਾ ਜਾਰੀ
ਯੂਕੇ : ਪੰਜਾਬੀ ਭਾਸ਼ਾ ਚੇਤਨਾ ਬੋਰਡ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਅਤੇ 1947 ਕਤਲੇਆਮ ਦੇ ਪੀੜਤਾਂ ਨੂੰ ਕੀਤਾ ਯਾਦ
NEXT STORY