ਮੈਡ੍ਰਿਡ (ਭਾਸ਼ਾ)— ਸਪੇਨ ਦੇ ਵਾਲੇਂਸੀਆ ਸਥਿਤ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ 'ਬ੍ਰਿਟਿਸ਼ ਏਅਰਵੇਜ਼' ਦੇ ਜਹਾਜ਼ ਵਿਚ ਅਚਾਨਕ ਧੂੰਆਂ ਭਰ ਗਿਆ। ਇਸ ਮਗਰੋਂ ਸਾਰੇ ਯਾਤਰੀਆਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਸੋਮਵਾਰ ਨੂੰ ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਕਿ 3 ਲੋਕ ਸਾਹ ਘੁੱਟਣ ਕਾਰਨ ਬੀਮਾਰ ਹੋ ਗਏ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਉੱਥੇ 10 ਤੋਂ 12 ਲੋਕਾਂ ਨੂੰ ਐਮਰਜੈਂਸੀ ਦਰਵਾਜੇ ਤੋਂ ਨਿਕਲਦੇ ਸਮੇਂ ਸੱਟਾਂ ਲੱਗ ਗਈਆਂ।
ਵਾਲੇਂਸੀਆ ਦੀ ਖੇਤਰੀ ਸਰਕਾਰ ਦੀ ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਹਾਜ਼ ਦੇ ਇੰਜ਼ਣ ਵਿਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਪਰ ਬਚਾਅ ਕਰਮੀਆਂ ਨੂੰ ਹਵਾਈ ਅੱਡੇ 'ਤੇ ਸਿਰਫ ਧੂੰਆਂ ਹੀ ਨਜ਼ਰ ਆਇਆ।
ਏਅਰਲਾਈਨਜ਼ ਦੇ ਇਕ ਬੁਲਾਰੇ ਨੇ ਕਿਹਾ,''ਅਸੀਂ ਹੀਥਰੋ ਤੋਂ ਵਾਲੇਂਸੀਆ ਜਾਣ ਵਾਲੇ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ 'ਬੀ.ਏ.422' ਵਿਚ ਅੱਜ ਵਾਪਰੇ ਹਾਦਸੇ ਦੀ ਪੁਸ਼ਟੀ ਕਰਦੇ ਹਾਂ।''
ਪਾਕਿ 'ਚ ਹੈਲਮੈਟ ਨਾ ਪਾਉਣ 'ਤੇ ਸਿੱਖ ਆਗੂ ਦਾ ਕੱਟਿਆ ਗਿਆ ਚਲਾਨ
NEXT STORY