ਮੈਡ੍ਰਿਡ (ਬਿਊਰੋ): ਜਲਵਾਯੂ ਤਬਦੀਲੀ ਸਬੰਧੀ ਜਾਗਰੂਕਤਾ ਫੈਲਾਉਣ ਲਈ ਦੁਨੀਆ ਭਰ ਵਿਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਅੱਜ ਦੇ 'ਫ੍ਰਾਈਡੇ ਫੋਰ ਫਿਊਚਰ' ਜਲਵਾਯੂ 'ਤੇ ਇਕ ਵਿਸ਼ਵ ਵਿਆਪੀ ਅੰਦੋਲਨ ਲਈ 157 ਦੇਸ਼ਾਂ ਵਿਚ ਫੈਲੇ 2,432 ਸ਼ਹਿਰਾਂ ਵਿਚ 3,406 ਪ੍ਰੋਗਰਾਮ ਵੀਰਵਾਰ ਸ਼ਾਮ ਤੱਕ ਰਜਿਸਟਰਡ ਕੀਤੇ ਗਏ। ਭਾਰਤ ਦੇ ਹਿਮਾਚਲ ਪ੍ਰਦੇਸ਼ ਵਿਚ ਧਰਮਸ਼ਾਲਾ ਸਮੇਤ ਕਈ ਸ਼ਹਿਰਾਂ ਵਿਚ ਹੁਣ ਤੱਕ 279 #Climateprotest ਦਰਜ ਕੀਤੇ ਗਏ ਹਨ। ਇਸ ਵਿਰੋਧ ਦਾ ਉਦੇਸ਼ ਨੀਤੀ ਨਿਰਮਾਤਾਵਾਂ ਦਾ ਧਿਆਨ ਆਕਰਸ਼ਿਤ ਕਰਨਾ ਹੈ ਜੋ ਜਲਵਾਯੂ ਤਬਦੀਲੀ 'ਤੇ ਸੰਯੁਕਤ ਰਾਸ਼ਟਰ ਫ੍ਰੇਮਵਰਕ ਕਨਵੈਨਸ਼ਨ (COP-25) ਲਈ ਪਾਰਟੀਆਂ ਦੇ 25ਵੇਂ ਸੰਮੇਲਨ ਲਈ ਇਕੱਠੇ ਹੋਣਗੇ। ਇਹ ਸਮਾਗਮ ਸਪੇਨ ਦੇ ਮੈਡ੍ਰਿਡ ਵਿਚ 2 ਤੋਂ 13 ਦਸੰਬਰ ਦੇ ਵਿਚ ਆਯੋਜਿਤ ਕੀਤਾ ਜਾਵੇਗਾ।
'ਫ੍ਰਾਈਡੇ ਫੋਰ ਫਿਊਚਰ' ਕਾਰਕੁੰਨ ਗ੍ਰੇਟਾ ਥੁਨਬਰਗ ਵੱਲੋਂ ਇਕ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਪਹਿਲ ਦਾ ਹਿੱਸਾ ਹੈ, ਜਿਸ ਵਿਚ ਸਕੂਲੀ ਵਿਦਿਆਰਥੀਆਂ ਨੇ ਦੁਨੀਆ ਦੇ ਹਰੇਕ ਹਿੱਸੇ ਵਿਚ ਸ਼ੁੱਕਰਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਪਰ 20 ਸਤੰਬਰ ਤੋਂ 27 ਸਤੰਬਰ ਦੇ ਵਿਚ ਫ੍ਰਾਈਡੇਜ਼ ਵਿਸ਼ੇਸ਼ ਸਨ ਕਿਉਂਕਿ ਇਸ ਮਿਆਦ ਵਿਚ ਆਯੋਜਿਤ ਹੜਤਾਲਾਂ ਨੂੰ ਸੰਯੁਕਤ ਰਾਸ਼ਟਰ ਦੇ ਜਲਵਾਯੂ ਸਿਖਰ ਸੰਮੇਲਨ ਵਿਚ ਇਕ ਪ੍ਰਭਾਵ ਬਣਾਉਣ ਲਈ ਇਕ ਘਟਨਾ ਦੇ ਰੂਪ ਵਿਚ ਗਿਣਿਆ ਗਿਆ ਸੀ। ਇਸ ਸਮੇਂ ਜਿਸ ਨੇ 7 ਮਹਾਦੀਪਾਂ ਦੇ 180 ਦੇਸ਼ਾਂ ਦੇ 3,491 ਸ਼ਹਿਰਾਂ ਵਿਚ ਇਕ ਹਫਤੇ ਲਈ 8,406 ਸਮਾਗਮਾਂ ਨੂੰ ਦੇਖਿਆ, ਨੂੰ ਹਰ ਸਮੇਂ ਦੇ ਸਭ ਤੋਂ ਵੱਡੇ ਵਾਤਾਵਰਨੀ ਵਿਰੋਧ ਦੇ ਰੂਪ ਦਰਸਾਇਆ ਗਿਆ। ਉਸ ਹਫਤੇ ਦੇ ਦੌਰਾਨ ਦੁਨੀਆ ਭਰ ਵਿਚ 72 ਲੱਖ ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਕਹਿਣਾ ਹੈ,''ਅਸੀਂ ਚਾਹੁੰਦੇ ਹਾਂ ਕਿ ਸਾਡੇ ਨੇਤਾ ਐਲਾਨਣ ਕਿ ਅਸੀਂ ਇਕ ਜਲਵਾਯੂ ਐਮਰਜੈਂਸੀ ਦੇ ਵਿਚ ਹਾਂ। ਅਸੀਂ ਅੱਗੇ ਦੀ ਕਾਰਵਾਈ ਦੀ ਮੰਗ ਕਰਦੇ ਹਾਂ। ਆਸ ਹੈ ਕਿ ਜਲਦੀ ਹੀ ਸਾਡੇ ਨੇਤਾ COP-25 'ਤੇ ਫੈਸਲਾ ਲੈਣਗੇ।''
ਅਚਾਨਕ ਕਾਬੁਲ ਪਹੁੰਚੇ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਫੌਜੀਆਂ ਨੂੰ ਕਿਹਾ 'ਥੈਂਕਿਊ'
NEXT STORY