ਤਹਿਰਾਨ : ਈਰਾਨ ਨੇ ਬੁੱਧਵਾਰ ਨੂੰ ਜਦੋਂ ਹੋਰਮੁਜ਼ ਸਟ੍ਰੇਟ ਵਿਚ 2 ਜਹਾਜ਼ਾਂ ਨੂੰ ਫੜਨ ਲਈ ਸਮੁੰਦਰੀ ਆਪ੍ਰੇਸ਼ਨ ਚਲਾਇਆ, ਤਾਂ ਇਸ ਦੀ ਲਪੇਟ ਵਿਚ 22 ਭਾਰਤੀ ਮਲਾਹ ਵੀ ਆ ਗਏ। ਇਹ 22 ਭਾਰਤੀ ਮਲਾਹ ਇਨ੍ਹਾਂ ਦੋਵਾਂ ਜਹਾਜ਼ਾਂ ’ਤੇ ਸਵਾਰ ਸਨ। ਬੰਦਰਗਾਹ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਨੇ ਇਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਹੈ। ਭਾਰਤ ਨੇ ਕਿਹਾ ਹੈ ਕਿ ਅਸੀਂ ਭਾਰਤੀ ਮਲਾਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ; ਹਾਲਾਂਕਿ ਸਰਕਾਰ ਅਨੁਸਾਰ ਸਾਰੇ ਸੁਰੱਖਿਅਤ ਹਨ।
ਰਿਪੋਰਟ ਮੁਤਾਬਕ ਇਨ੍ਹਾਂ 22 ਮਲਾਹਾਂ ’ਚੋਂ ਇਕ ‘ਐਪਾਮਿਨੋਂਡਾਸ’ ਨਾਮਕ ਜਹਾਜ਼ ’ਤੇ ਸਵਾਰ ਸੀ, ਜਦੋਂ ਕਿ ਬਾਕੀ 21 ਮਲਾਹ ‘ਯੂਫੋਰੀਆ’ ਨਾਂ ਦੇ ਜਹਾਜ਼ ’ਤੇ ਸਵਾਰ ਸਨ। ਈਰਾਨ ਸਰਕਾਰ ਨੇ ਜਹਾਜ਼ਾਂ ਨੂੰ ਕਬਜ਼ੇ ’ਚ ਲੈਣ ਦੀ ਫੁਟੇਜ ਵੀ ਜਾਰੀ ਕੀਤੀ ਹੈ। ਇਸ ਫੁਟੇਜ ਅਨੁਸਾਰ, ਨਕਾਬਪੋਸ਼ ਈਰਾਨੀ ਸੈਨਿਕ ਹੋਰਮੁਜ਼ ’ਚ ਇਕ ਵਪਾਰਕ ਜਹਾਜ਼ ’ਤੇ ਚੜ੍ਹ ਜਾਂਦੇ ਹਨ ਅਤੇ ਉਸ ਦੇ ਡੈੱਕ ’ਤੇ ਕਬਜ਼ਾ ਕਰ ਲੈਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਜਹਾਜ਼ ਗੁਪਤ ਰੂਪ ’ਚ ਉਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।
ਅਦਾਲਤ ਨੇ ਪਾਕਿਸਤਾਨੀ PM ਦੀ ਬੇਟੀ ਅਤੇ ਜਵਾਈ ਦੇ ਗ੍ਰਿਫਤਾਰੀ ਵਾਰੰਟ ’ਤੇ ਲਾਈ ਰੋਕ
NEXT STORY