ਬਾਰਸੀਲੋਨਾ-ਸਪੇਨ ਦੇ ਇਕ ਸ਼ਹਿਰ ਬਾਰਸੀਲੋਨਾ ਦੇ ਚਿੜੀਆਘਰ 'ਚੋਂ ਚਾਰ ਸ਼ੇਰਾਂ ਦਾ ਕੋਵਿਡ-19 ਟੈਸਟ ਪਾਜ਼ੇਵਿਟ ਆਇਆ ਹੈ। ਪਸ਼ੂ ਮੈਡੀਕਲ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਚਾਰਾਂ 'ਚ 3 ਸ਼ੇਰਨੀਆਂ ਜਿਨ੍ਹਾਂ ਦੇ ਨਾਂ ਜਾਲ, ਨਿਮਾ, ਅਤੇ ਰਨ ਰਨ ਅਤੇ ਕਿੰਬੋ ਨਾਂ ਦਾ ਸ਼ੇਰ ਵੀ ਸ਼ਾਮਲ ਹੈ। ਇਨ੍ਹਾਂ 'ਚ ਸ਼ੇਰ ਦੀ ਉਮਰ ਚਾਰ ਸਾਲ ਅਤੇ ਸ਼ੇਰਨੀਆਂ ਦੀ ਉਮਰ 16 ਸਾਲ ਹੈ। ਇਨ੍ਹਾਂ ਦੀ ਦੇਖ ਭਾਲ ਕਰਨ ਵਾਲਿਆਂ ਵੱਲੋਂ ਇੰਨ੍ਹਾਂ ਦੇ ਅੰਦਰ ਕੋਰੋਨਾ ਵਾਇਰਸ ਦੇ ਕੁਝ ਲੱਛਣ ਦਿਖਣ 'ਤੇ ਇਨ੍ਹਾਂ ਦਾ ਟੈਸਟ ਕੀਤਾ ਗਿਆ ਜਿਨ੍ਹਾਂ 'ਚੋਂ ਚਾਰ ਇਨਫੈਕਟਿਡ ਪਾਏ ਗਏ। ਪਿਛਲੇ ਮਹੀਨੇ ਚਿੜੀਆਘਰ ਦੇ ਦੋ ਮੁਲਾਜ਼ਮ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹੁਣ ਚਿੜੀਆਘਰ ਦੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਇਨਫੈਕਟਿਡ ਕਿਵੇਂ ਹੋਏ।
ਇਹ ਵੀ ਪੜ੍ਹੋ -ਟੋਰਾਂਟੋ ਬਣੇਗਾ ਖਾਲਿਸਤਾਨ, ਸੋਸ਼ਲ ਮੀਡੀਆ 'ਤੇ #TorontoWillBeKhalistan ਕਰ ਰਿਹਾ ਟਰੈਂਡ (ਵੀਡੀਓ)
ਨਿਊਯਾਰਕ 'ਚ ਵੀ ਸ਼ੇਰਾਂ ਨੂੰ ਹੋਇਆ ਸੀ ਕੋਰੋਨਾ
ਸ਼ੇਰਾਂ ਦੀ ਰੱਖਿਆ ਕਰਨ ਵਾਲਿਆਂ ਨੇ ਸ਼ੇਰਾਂ ਦਾ ਉਸੇ ਤਰ੍ਹਾਂ ਪੀ.ਸੀ.ਆਰ. ਟੈਸਟ ਕੀਤਾ ਜਿਸ ਤਰ੍ਹਾਂ ਇਨਸਾਨਾਂ ਦਾ ਟੈਸਟ ਕੀਤਾ ਜਾਂਦਾ ਹੈ। ਬਾਰਸੀਲੋਨਾ ਦੀ ਪਸ਼ੂ ਮੈਡੀਕਲ ਸੇਵਾ ਨੇ ਨਿਊਯਾਰਕ ਦੇ ਬ੍ਰਾਨਕਸ ਚਿੜੀਅਘਰ 'ਚ ਆਪਣੇ ਸਹਿਯੋਗੀਆਂ ਨਾਲ ਸੰਪਰਕ ਕੀਤਾ ਕਿਉਂਕਿ ਉੱਥੇ ਅਪ੍ਰੈਲ 'ਚ ਚਾਰ ਬਾਘ ਅਤੇ ਤਿੰਨ ਸ਼ੇਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਸਪੇਨ ਤੋਂ ਇਲਾਵਾ ਨਿਊਯਾਰਕ ਦਾ ਬ੍ਰਾਨਕਸ ਚਿੜੀਆਘਰ ਹੀ ਅਜਿਹਾ ਚਿੜੀਆਘਰ ਹੈ ਜਿਥੇਂ ਵੱਡੀਆਂ ਬਿੱਲੀਆਂ ਦੇ ਸਾਰੇ ਸ਼ੇਰ ਬਾਅਦ 'ਚ ਕੋਰੋਨਾ ਮੁਕਤ ਹੋ ਗਏ ਸਨ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਇਸ ਭਾਰਤੀ ਮੂਲ ਦੇ ਜੋੜੇ ਨੂੰ ਲਾਇਆ ਗਿਆ ਕੋਵਿਡ-19 ਦਾ ਟੀਕਾ
ਬਾਰਸੀਲੋਨਾ ਚਿੜੀਆਘਰ ਨੇ ਇਕ ਬਿਆਨ 'ਚ ਕਿਹਾ ਕਿ ਸਾਡੇ ਚਿੜੀਆਘਰ ਨੇ ਬ੍ਰਾਨਕਸ ਚਿੜੀਆਘਰ ਦੀ ਪਸ਼ੂ ਮੈਡੀਕਲ ਸੇਵਾ ਦੇ ਅੰਤਰਰਾਸ਼ਟਰੀ ਮਾਹਰਾਂ ਨਾਲ ਸੰਪਰਕ ਕੀਤਾ ਅਤੇ ਸਹਿਯੋਗ ਕੀਤਾ ਕਿਉਂਕਿ ਸਿਰਫ ਬ੍ਰਾਨਕਸ ਚਿੜੀਅਘਰ 'ਚ Sars-CoV-2 ਦੇ ਮਾਮਲਿਆਂ ਨੂੰ ਦਰਜ ਕੀਤਾ ਗਿਆ। ਸ਼ੇਰਾਂ ਦੀ ਕਲਿਨੀਕਲ ਕੰਡੀਸ਼ਨ ਇਕ ਬਹੁਤ ਹੀ ਹਲਕੇ ਫਲੂ ਦੀ ਸੀ ਜਿਸ 'ਚ ਉਨ੍ਹਾਂ ਨੂੰ ਐਂਟੀ-ਇੰਫਲੇਮੇਟਰੀ ਇਲਾਜ ਦਿੱਤਾ ਗਿਆ ਅਤੇ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਗਈ ਜਿਸ ਨਾਲ ਜਾਨਵਰ ਦਾ ਇਨਫੈਕਸ਼ਨ ਜਲਦੀ ਠੀਕ ਹੋ ਗਿਆ ਅਤੇ ਉਹ ਸਿਹਤਮੰਦ ਹੋ ਗਏ। ਚਿੜੀਆਘਰ ਫਿਲਹਾਲ ਸ਼ੇਰਾਂ ਦੇ ਪਿੰਜਰਿਆਂ ਨੂੰ ਛੱਡ ਕੇ ਸਾਰੇ ਜਾਨਵਰਾਂ ਨੂੰ ਦੇਖਣ ਲਈ ਖੁੱਲ੍ਹਿਆ ਹੈ।
ਇਹ ਵੀ ਪੜ੍ਹੋ -Apple AirPods Max ਲਾਂਚ, ਜਾਣੋ ਕੀਮਤ ਤੇ ਫੀਚਰਜ਼
ਟੋਰਾਂਟੋ ਬਣੇਗਾ ਖਾਲਿਸਤਾਨ, ਸੋਸ਼ਲ ਮੀਡੀਆ 'ਤੇ #TorontoWillBeKhalistan ਕਰ ਰਿਹਾ ਟਰੈਂਡ (ਵੀਡੀਓ)
NEXT STORY