ਮੈਡ੍ਰਿਡ (ਬਿਊਰੋ): ਰੇਲਗੱਡੀ ਆਵਾਜਾਈ ਦਾ ਸਭ ਤੋਂ ਵੱਡਾ ਸਾਧਨ ਹੈ। ਰੇਲਗੱਡੀਆਂ ਨਾ ਸਿਰਫ਼ ਦੇਸ਼ ਦੇ ਦੋ ਕੋਨਿਆਂ ਨੂੰ ਜੋੜਦੀਆਂ ਹਨ, ਸਗੋਂ ਯਾਤਰੀਆਂ ਨੂੰ ਸਰਹੱਦ ਪਾਰ ਵੀ ਲੈ ਜਾਂਦੀਆਂ ਹਨ। ਰੇਲ ਗੱਡੀਆਂ ਵਿੱਚ ਹਰ ਵਰਗ ਦੇ ਲੋਕ ਸਫ਼ਰ ਕਰਦੇ ਹਨ, ਇਸੇ ਕਰਕੇ ਜਦੋਂ ਵੀ ਰੇਲ ਕਿਰਾਏ ਵਿੱਚ ਵਾਧਾ ਹੁੰਦਾ ਹੈ ਤਾਂ ਲੋਕਾਂ ਦਾ ਗੁੱਸਾ ਵਧਦਾ ਹੈ ਪਰ ਇਸ ਮਹਿੰਗਾਈ ਦੇ ਯੁੱਗ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਸਰਕਾਰ ਨੇ ਰੇਲ ਯਾਤਰਾ ਬਿਲਕੁਲ ਮੁਫ਼ਤ ਕਰ ਦਿੱਤੀ ਹੈ। ਯੂਰਪ ਦੇ ਖੂਬਸੂਰਤ ਦੇਸ਼ ਸਪੇਨ ਦੀ ਗੱਲ ਕੀਤੀ ਜਾ ਰਹੀ ਹੈ, ਜਿੱਥੇ ਸਤੰਬਰ ਤੋਂ ਸਰਕਾਰੀ ਕੰਪਨੀ ਰੇਨਫੇ ਦੁਆਰਾ ਸੰਚਾਲਿਤ ਕਈ ਟਰੇਨਾਂ 'ਚ ਸਫਰ ਕਰਨ ਲਈ ਯਾਤਰੀਆਂ ਨੂੰ ਕੋਈ ਕਿਰਾਇਆ ਨਹੀਂ ਦੇਣਾ ਪਵੇਗਾ।
ਸੀਐਨਐਨ ਦੀ ਖ਼ਬਰ ਅਨੁਸਾਰ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਐਲਾਨ ਕੀਤਾ ਹੈ ਕਿ 1 ਸਤੰਬਰ ਤੋਂ ਨੈਟਵਰਕ ਦੀਆਂ ਜਨਤਕ ਸੇਵਾਵਾਂ 'ਸਰਕੇਨੀਅਸ, ਰੋਡਲੀਜ਼ ਐਂਡ ਮੀਡੀਆ ਡਿਸਟੈਂਸ' ਦੁਆਰਾ ਸੰਚਾਲਿਤ ਰੇਲ ਗੱਡੀਆਂ ਲਈ ਮਲਟੀ-ਜਰਨੀ ਟਿਕਟਾਂ 2022 ਦੇ ਅੰਤ ਤੱਕ ਮੁਫ਼ਤ ਉਪਲਬਧ ਹੋਣਗੀਆਂ। ਇਸ ਵਿੱਚ ਸਿੰਗਲ-ਜਰਨੀ ਟਿਕਟਾਂ ਅਤੇ ਲੰਬੀ ਦੂਰੀ ਦੀਆਂ ਯਾਤਰਾਵਾਂ ਸ਼ਾਮਲ ਨਹੀਂ ਹੋਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- ਖਿਡੌਣੇ ਵੇਚ ਕੇ ਅਰਬਪਤੀ ਬਣੀ 11 ਸਾਲ ਦੀ ਬੱਚੀ
ਸਰਕਾਰ ਪਹਿਲਾਂ ਹੀ ਕਿਰਾਇਆ ਅੱਧਾ ਕਰ ਚੁੱਕੀ ਹੈ
ਸਰਕਾਰੀ ਚੈਨਲ TVE ਨੇ ਇਹ ਜਾਣਕਾਰੀ ਦਿੱਤੀ। ਇੱਕ ਮਲਟੀ-ਜਰਨੀ ਟਿਕਟ ਘੱਟੋ-ਘੱਟ 10 ਵਾਪਸੀ ਦੀਆਂ ਯਾਤਰਾਵਾਂ ਨੂੰ ਕਵਰ ਕਰੇਗੀ। ਸਪੇਨ ਦੇ ਟਰਾਂਸਪੋਰਟ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਉਪਾਅ ਊਰਜਾ ਅਤੇ ਈਂਧਨ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਵਿਚਕਾਰ ਅਜਿਹੇ ਜਨਤਕ ਆਵਾਜਾਈ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ। ਰੇਨਫੇ ਸਕੀਮ ਦੇ ਐਲਾਨ ਤੋਂ ਪਹਿਲਾਂ ਸਪੇਨ ਦੀ ਸਰਕਾਰ ਨੇ ਪਬਲਿਕ ਟਰਾਂਸਪੋਰਟ ਦੇ ਕਿਰਾਏ ਵਿੱਚ 50 ਫੀਸਦੀ ਕਟੌਤੀ ਦਾ ਐਲਾਨ ਕੀਤਾ ਸੀ।
ਬਾਲਣ ਅਤੇ ਵਾਤਾਵਰਣ ਬਾਰੇ ਸੋਚਣ ਵਾਲਾ ਸਪੇਨ ਇਕੱਲਾ 'ਹੀਰੋ' ਨਹੀਂ ਹੈ
ਹਾਲਾਂਕਿ ਸਪੇਨ ਇਕਲੌਤਾ ਯੂਰਪੀਅਨ ਦੇਸ਼ ਨਹੀਂ ਹੈ ਜਿਸ ਨੇ ਜਨਤਕ ਆਵਾਜਾਈ ਦੇ ਕਿਰਾਏ ਨੂੰ ਘਟਾਉਣ ਲਈ ਉਪਾਅ ਕੀਤੇ ਹਨ। ਪਿਛਲੇ ਮਹੀਨੇ ਜਰਮਨੀ ਨੇ 9 ਯੂਰੋ ਦੀ ਬੇਅੰਤ ਮਾਸਿਕ ਪਬਲਿਕ ਟਰਾਂਸਪੋਰਟ ਟਿਕਟ ਲਾਂਚ ਕੀਤੀ ਸੀ ਜੋ ਦੇਸ਼ ਭਰ ਵਿੱਚ ਸਥਾਨਕ ਅਤੇ ਖੇਤਰੀ ਯਾਤਰਾਵਾਂ ਲਈ ਵਰਤੀ ਜਾ ਸਕਦੀ ਹੈ। 2021 ਦੇ ਅਖੀਰ ਵਿੱਚ ਆਸਟ੍ਰੀਆ ਨੇ ਲੋਕਾਂ ਨੂੰ ਆਪਣੀਆਂ ਕਾਰਾਂ ਘਰ ਛੱਡਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਦੇਸ਼ ਵਿੱਚ ਜਨਤਕ ਆਵਾਜਾਈ ਦੇ ਸਾਰੇ ਤਰੀਕਿਆਂ ਲਈ ਇੱਕ 'ਜਲਵਾਯੂ ਟਿਕਟ' ਦਾ ਐਲਾਨ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਬੀਮਾਰ ਨਾ ਹੋਣ ਲੋਕ', ਜਾਣੋ ਸ਼੍ਰੀਲੰਕਾ ਦੇ ਡਾਕਟਰਾਂ ਨੇ ਕਿਉਂ ਦਿੱਤੀ ਇਹ ਅਨੋਖੀ ਸਲਾਹ
NEXT STORY