ਬਾਰਸੀਲੋਨਾ-ਸਪੇਨ 'ਚ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਹੀ ਸੜਕਾਂ 'ਤੇ ਤਿਉਹਾਰਾਂ ਦੀ ਧੂਮ ਮਚ ਗਈ ਜਦ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ 6 ਮਹੀਨੇ ਦੀ ਰਾਸ਼ਟਰੀ ਐਮਰਜੈਂਸੀ ਖਤਮ ਹੋਈ ਅਤੇ ਰਾਤ ਦੇ ਸਮੇਂ ਦਾ ਕਰਫਿਊ ਹਟਾ ਦਿੱਤਾ ਗਿਆ। ਮੈਡ੍ਰਿਡ 'ਚ ਪੁਲਸ ਨੂੰ ਉਨ੍ਹਾਂ ਲੋਕਾਂ ਨੂੰ ਸੈਂਟਰਲ ਪੁਏਤਰਾ ਡੇਲ ਸੋਲ ਸਕਵਾਇਰ ਦੇ ਬਾਹਰ ਕਰਨਾ ਕੱਢਣਾ ਪਿਆ ਜੋ ਬਿਨਾਂ ਮਾਸਕ ਲਾਏ ਹੀ ਜਸ਼ਨ ਮਨਾ ਰਹੇ ਸਨ। ਅਜਿਹੇ ਦ੍ਰਿਸ਼ ਦੇਖ ਕੇ ਮਹਾਮਾਰੀ ਦੇ ਪਹਿਲੇ ਦੇ ਸਮੇਂ ਦੀ ਯਾਦ ਤਾਜ਼ਾ ਹੋ ਗਈ।
ਇਹ ਵੀ ਪੜ੍ਹੋ-ਵਧ ਸੌਣ ਨਾਲ ਵੀ ਦਿਲ ’ਤੇ ਪੈ ਸਕਦੈ ਮਾੜਾ ਅਸਰ
ਪਾਬੰਦੀਆਂ 'ਚ ਛੋਟ ਮਿਲਣ ਤੋਂ ਬਾਅਦ ਅਲ੍ਹੱੜ ਅਤੇ ਨੌਜਵਾਨ ਬਾਰਸੀਲੋਨਾ ਦੇ ਮੁੱਖ ਚੌਕਾਂ ਅਤੇ ਸਮੁੰਦਰ ਤੱਟਾਂ 'ਤੇ ਇਕੱਠੇ ਹੋਏ। ਦੋਸਤਾਂ ਨਾਲ ਪਹੁੰਚੇ ਜੁਆਨ ਕੈਦਵਿਦ ਨੇ ਕਿਹਾ ਕਿ, ''ਆਜ਼ਾਦੀ। ਇਹ ਥੋੜਾ ਡਰਾਉਣਾ ਹੈ, ਤੁਸੀਂ ਜਾਣਦੇ ਹੋ ਕੋਵਿਡ-19 ਕਾਰਣ, ਪਰ ਮੈਂ ਬਹੁਤ ਸਾਰੇ ਲੋਕਾਂ ਦਰਮਿਆਨ ਰਹਿਣਾ ਮਹਿਸੂਸ ਕਰਨਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ-ਕੋਰੋਨਾ ਦਾ UK ਤੇ ਇੰਡੀਆ ਵੈਰੀਐਂਟ ਇਕ ਬਰਾਬਰ, ਸਟੱਡੀ 'ਚ ਹੋਇਆ ਖੁਲਾਸਾ
ਬਾਰਸੀਲੋਨਾ ਨਿਵਾਸੀ 25 ਸਾਲਾਂ ਵਿਅਕਤੀ ਰੈਸਟੋਰੈਂਟ 'ਚ ਕੰਮ ਕਰਨ ਵਾਪਸ ਜਾਣ ਦੀ ਸੰਭਾਵਨਾ ਨੂੰ ਲੈ ਕੇ ਵੀ ਖੁਸ਼ ਸੀ ਜੋ ਪਿਛਲੇ ਕਈ ਮਹੀਨਿਆਂ ਤੋਂ ਮਹਾਮਾਰੀ ਨਾਲ ਸੰਬੰਧਿਤ ਪਾਬੰਦੀਆਂ ਕਾਰਣ ਬੰਦ ਹੈ। ਸਥਾਨਕ ਰੈਸਟੋਰੈਂਟ ਐਤਵਾਰ ਤੋਂ ਫਿਰ ਤੋਂ ਰਾਤ ਦਾ ਖਾਣਾ ਵਰਤਾ ਸਕਣਗੇ ਅਤੇ ਰਾਤ 11 ਵਜੇ ਤੱਖ ਖੁੱਲ੍ਹੇ 'ਚ ਰਹਿ ਸਕਣਗੇ। ਹਾਲਾਂਕਿ ਪ੍ਰਤੀ ਟੇਬਲ ਚਾਰ ਲੋਕ ਹੀ ਬੈਠ ਸਕਦੇ ਹਨ। ਮੈਡ੍ਰਿਡ ਪੁਲਸ ਨੇ ਕਿਹਾ ਕਿ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ 450 ਤੋਂ ਵਧੇਰੇ ਘਟਨਾਵਾਂ 'ਚ ਦਖਲਅੰਦਾਜ਼ੀ ਕੀਤੀ ਜਿਸ 'ਚ ਪਾਬੰਦੀਆਂ ਦੀ ਉਲੰਘਣਾ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਦੇ ਚਾਰ ਮਾਮਲੇ ਆਏ ਸਾਹਮਣੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਵਧ ਸੌਣ ਨਾਲ ਵੀ ਦਿਲ ’ਤੇ ਪੈ ਸਕਦੈ ਮਾੜਾ ਅਸਰ
NEXT STORY