ਵਾਸ਼ਿੰਗਟਨ (ਇੰਟ.) : ਲੋੜ ਤੋਂ ਘੱਟ ਨੀਂਦ ਨੂੰ ਸਰੀਰਕ ਤੇ ਮਾਨਸਿਕ ਸਿਹਤ ਲਈ ਠੀਕ ਨਹੀਂ ਮੰਨਿਆ ਜਾਂਦਾ ਪਰ ਹੁਣੇ ਇਕ ਅਧਿਐਨ ਵਿਚ ਵਿਗਿਆਨੀਆਂ ਨੇ ਲੋੜ ਤੋਂ ਵਧ ਨੀਂਦ ਨੂੰ ਵੀ ਸਿਹਤ ਲਈ ਖਤਰਨਾਕ ਮੰਨਿਆ ਹੈ।ਅਮਰੀਕੀ ਮਾਹਿਰਾਂ ਨੇ 14,079 ਵਿਅਕਤੀਆਂ ਦੀਆਂ ਨੀਂਦ ਸਬੰਧੀ ਆਦਤਾਂ ਅਤੇ ਦਿਲ ਦੀ ਸਿਹਤ ਦਾ ਅਧਿਐਨ ਕੀਤਾ। ਉਨ੍ਹਾਂ ਦੇਖਿਆ ਕਿ ਭੋਜਨ ਤੇ ਕਸਰਤ ਵਾਂਗ ਨੀਂਦ ਵੀ ਕਾਰਡੀਓਵਸਕੁਲਰ ਦੇ ਜੋਖਮ ਨੂੰ ਪ੍ਰਭਾਵਿਤ ਕਰਦੀ ਹੈ। 6 ਤੋਂ 7 ਘੰਟੇ ਦੀ ਨੀਂਦ ਨੂੰ ਆਦਰਸ਼ ਮੰਨਿਆ ਗਿਆ ਹੈ। ਅਧਿਐਨ ਦੇ ਨਤੀਜੇ ਅਨੁਸਾਰ ਇਕ ਰਾਤ ’ਚ 6-7 ਘੰਟੇ ਤੋਂ ਘੱਟ ਜਾਂ ਵੱਧ ਨੀਂਦ ਲੈਣ ਵਾਲਿਆਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਹੁੰਦੀ ਹੈ।
ਇਹ ਵੀ ਪੜ੍ਹੋ-ਰੈਨਸਮਵੇਅਰ ਹਮਲੇ ਤੋਂ ਬਾਅਦ ਅਮਰੀਕਾ ਦੀ ਵੱਡੀ ਪਾਈਪਲਾਈਨ ਨੇ ਕੰਮ ਰੋਕਿਆ
ਦਿਲ ਦੀ ਬੀਮਾਰੀ ਦੇ ਜੋਖਮ ਦੇ ਕਾਰਨਾਂ ਵਿਚ ਉਮਰ ਤੇ ਪਿਤਾ-ਪੁਰਖੀ ਸਬੰਧੀ ਕਾਰਨਾਂ ਤੋਂ ਉਲਟ ਨੀਂਦ ਦੀਆਂ ਆਦਤਾਂ ਵੀ ਕਾਰਨ ਹੋ ਸਕਦੀਆਂ ਹਨ। ਖੋਜੀਆਂ ਨੇ ਕਿਹਾ ਕਿ ਡਾਕਟਰਾਂ ਨੂੰ ਇਸ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ। ਨਤੀਜੇ ਇਸ ਗੱਲ ਦਾ ਸਬੂਤ ਪੇਸ਼ ਕਰਦੇ ਹਨ ਕਿ ਭੋਜਨ, ਸਿਗਰਟਨੋਸ਼ੀ ਅਤੇ ਦਿਲ ਵਾਂਗ ਹੀ ਨੀਂਦ ਵੀ ਦਿਲ ਦੀਆਂ ਬੀਮਾਰੀਆਂ ਦੇ ਜੋਖਮ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਅਧਿਐਨ ਦੇ ਪ੍ਰਮੁੱਖ ਲੇਖਕ ਕਾਰਤਿਕ ਗੁਪਤਾ ਅਨੁਸਾਰ ਨੀਂਦ ਨੂੰ ਅਕਸਰ ਇਸ ਮਾਮਲੇ ਵਿਚ ਬੇਧਿਆਨ ਕੀਤਾ ਜਾਂਦਾ ਹੈ ਕਿ ਉਹ ਦਿਲ ਦੀ ਬੀਮਾਰੀ ਦੇ ਜੋਖਮਾਂ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।
ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਦੇ ਚਾਰ ਮਾਮਲੇ ਆਏ ਸਾਹਮਣੇ
ਅਧਿਐਨ ਵਿਚ ਖੋਜੀਆਂ ਨੇ ਅਜਿਹੇ ਵਿਅਕਤੀਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ 2005-2010 ਦਰਮਿਆਨ ਕੌਮੀ ਸਿਹਤ ਤੇ ਖੁਰਾਕ ਪ੍ਰੀਖਿਆ ਸਰਵੇਖਣ ਵਿਚ ਹਿੱਸਾ ਲਿਆ ਸੀ। ਅਧਿਐਨ ਵਿਚ ਸ਼ਾਮਲ ਹਰੇਕ ਵਿਅਕਤੀ ਔਸਤ 46 ਸਾਲ ਦਾ ਸੀ ਅਤੇ ਉਨ੍ਹਾਂ ਵਿਚੋਂ ਸਿਰਫ 10 ਫੀਸਦੀ ਦਿਲ ਦੀ ਬੀਮਾਰੀ ਜਾਂ ਇਸ ਨਾਲ ਸਬੰਧਤ ਜੋਖਮਾਂ ਵਾਲੇ ਸਨ। ਲਗਭਗ ਸਾਢੇ 7 ਸਾਲਾਂ ਤਕ ਇਨ੍ਹਾਂ ਦੀ ਨਿਗਰਾਨੀ ਕੀਤੀ ਗਈ ਅਤੇ ਦੇਖਿਆ ਗਿਆ ਕਿ ਕੀ ਇਨ੍ਹਾਂ ਦੀ ਮੌਤ ਦਿਲ ਦੀ ਬੀਮਾਰੀ/ਹਾਰਟ ਫੇਲ ਨਾਲ ਹੋਈ।
ਇਹ ਵੀ ਪੜ੍ਹੋ-ਕੋਰੋਨਾ ਦਾ UK ਤੇ ਇੰਡੀਆ ਵੈਰੀਐਂਟ ਇਕ ਬਰਾਬਰ, ਸਟੱਡੀ 'ਚ ਹੋਇਆ ਖੁਲਾਸਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਫਲੋਰੀਡਾ ਦੇ ਮਾਲ 'ਚ ਗੋਲੀਬਾਰੀ, 3 ਲੋਕ ਜ਼ਖਮੀ
NEXT STORY