ਮੈਡ੍ਰਿਡ- ਸਪੇਨ ਦੀ ਉਪ ਪ੍ਰਧਾਨ ਮੰਤਰੀ ਕਾਰਮੇਨ ਕਾਲਵੋ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਹਰਾ ਕੇ ਪੂਰੀ ਤਰ੍ਹਾਂ ਸਿਹਤਮੰਦ ਹੋ ਗਈ ਹੈ।
ਕਾਲਵੋ ਨੂੰ 22 ਮਾਰਚ ਨੂੰ ਸਾਹ ਸਬੰਧੀ ਸਮੱਸਿਆ ਹੋਣ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ। ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਪਰ 26 ਮਾਰਚ ਨੂੰ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਸੀ। ਇਸ ਦੇ ਬਾਅਦ ਉਨ੍ਹਾਂ ਨੇ ਦੂਰ ਤੋਂ ਹੀ ਕੰਮ ਕਰਨਾ ਜਾਰੀ ਰੱਖਿਆ। ਇਸ ਤੋਂ ਪਹਿਲਾਂ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ ਸੀ।
62 ਸਾਲਾ ਕਾਲਵੋ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ ਹੁਣ ਠੀਕ ਮਹਿਸੂਸ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਪੇਨ ਦੇ ਇਕ ਹੋਰ ਮੰਤਰੀ ਇਰੇਨ ਮੋਨਟਰੋ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ ਤੇ ਉਹ ਵੀ ਇਲਾਜ ਕਰਵਾ ਰਹੇ ਹਨ।
ਸਪੇਨ ਵਿਚ 18 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਥੇ 1,72,541 ਲੋਕ ਕੋਰੋਨਾ ਨਾਲ ਪੀੜਤ ਹਨ। ਸਪੇਨ ਵਿਚ ਪੀੜਤਾਂ ਦੀ ਇੰਨੀ ਵੱਡੀ ਗਿਣਤੀ ਹੋਣ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਭਰਤੀ ਕਰਨ ਲਈ ਥਾਂ ਨਹੀਂ ਬਚੀ ਅਤੇ ਡਾਕਟਰ ਤੇ ਮੈਡੀਕਲ ਸਟਾਫ ਦਿਨ-ਰਾਤ ਪੀੜਤਾਂ ਦੇ ਇਲਾਜ ਵਿਚ ਜੁਟਿਆ ਹੋਇਆ ਹੈ। ਸਪੇਨ ਅਮਰੀਕਾ ਤੋਂ ਬਾਅਦ ਦੂਜਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਕੋਰੋਨਾ ਪੀੜਤਾਂ ਦੀ ਗਿਣਤੀ ਹੈ। ਸਪੇਨ ਪੀੜਤਾਂ ਦੀ ਗਿਣਤੀ ਵਿਚ ਇਟਲੀ ਤੋਂ ਵੀ ਅੱਗੇ ਲੰਘ ਚੁੱਕਾ ਹੈ।
ਅਮਰੀਕਾ ਨੇ ਭਾਰਤ ਨੂੰ 15.5 ਕਰੋੜ ਡਾਲਰ ਦੀ ਮਿਜ਼ਾਈਲ ਤਾਰਪੀਡੋ ਦੀ ਵਿਕਰੀ ਬਾਰੇ ਦਿੱਤੀ ਪ੍ਰਵਾਨਗੀ
NEXT STORY