ਮੈਡ੍ਰਿਡ (ਭਾਸ਼ਾ)- ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਟੈਸਟ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਸਪੇਨ ਦੀ ਸੋਸ਼ਲਿਸਟ ਪਾਰਟੀ ਦੇ ਨੇਤਾ ਅਤੇ ਦੇਸ਼ ਦੀ ਗਠਜੋੜ ਸਰਕਾਰ ਦੇ ਮੁਖੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗ੍ਰੀਨ ਕਾਰਡ ਦੀ ਪ੍ਰਕਿਰਿਆ ਦੇ ਸਮੇਂ ਨੂੰ ਘਟਾਉਣ 'ਤੇ ਵਿਚਾਰ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਉਨ੍ਹਾਂ ਕਿਹਾ ਕਿ ਉਹ ਐਤਵਾਰ ਨੂੰ ਪਾਰਟੀ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣਗੇ। ਸਾਂਚੇਜ਼ ਨੇ ਇਹ ਨਹੀਂ ਦੱਸਿਆ ਕੀ ਉਸ ਵਿੱਚ ਬਿਮਾਰੀ ਦੇ ਲੱਛਣ ਸਨ। ਉਹਨਾਂ ਨੇ ਕਿਹਾ ਕਿ ਮੈਂ ਕੰਮ ਕਰਨਾ ਜਾਰੀ ਰੱਖਾਂਗਾ ਅਤੇ ਸਾਰੀਆਂ ਸਾਵਧਾਨੀਆਂ ਵਰਤਦਾ ਰਹਾਂਗਾ। ਸਾਂਚੇਜ਼ ਨੇ ਪਿਛਲੇ ਹਫ਼ਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਭਾਗ ਲਿਆ ਸੀ। ਉਹ ਸ਼ੁੱਕਰਵਾਰ ਨੂੰ ਇੱਕ ਅਧਿਕਾਰਤ ਸਮਾਗਮ ਲਈ ਸਪੇਨ ਪਰਤਿਆ।
ਇਜ਼ਰਾਇਲੀ ਫੌਜੀਆਂ ਨੇ ਵੈਸਟ ਬੈਂਕ 'ਚ ਫਿਲਸਤੀਨੀ ਚਰਮਪੰਥੀ ਨੂੰ ਕੀਤਾ ਢੇਰ
NEXT STORY