ਫਰਿਜ਼ਨੋ,ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਦਮਦਮੀ ਟਕਸਾਲ ਜੱਥਾ ਭਿੰਡਰਾ ਦੀ ਰਹਿਨੁਮਾਈ ਅਧੀਨ ਚਲਾਏ ਜਾ ਰਹੇ “ਗੁਰਦੁਆਰਾ ਗੁਰ ਨਾਨਕ ਪ੍ਰਕਾਸ਼” ਫਰਿਜ਼ਨੋ, ਕੈਲੇਫੋਰਨੀਆ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਮਨਾਉਂਦੇ ਹੋਏ ਵੱਡੇ ਪੱਧਰ ‘ਤੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਗੁਰੂ ਘਰ ਵਿੱਚ ਅਖੰਡ ਪਾਠਾਂ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਜਿੰਨਾਂ ਦੀ ਅਰੰਭਤਾ ਇਲਾਕੇ ਦੇ ਹਰਮਨ ਪਿਆਰੇ ਕੀਰਤਨੀਏ ਭਾਈ ਅਵਤਾਰ ਸਿੰਘ ਜੀ ਦੇ ਜੱਥੇ ਨੇ ਗੁਰਬਾਣੀ ਕੀਰਤਨ ਕਰਦੇ ਹੋਏ ਕੀਤੀ। ਇਸ ਦੌਰਾਨ ਗੁਰੂਘਰ ਦੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਗੁਰਬਿੰਦਰ ਸਿੰਘ ਦੇ ਜੱਥੇ ਨੇ ਹਾਜ਼ਰੀ ਭਰੀ।
ਗਿਆਨੀ ਜਸਵਿੰਦਰ ਸਿੰਘ ਜੀ ਗੁਰੂਘਰ ਦੇ ਹੈੱਡ ਗ੍ਰੰਥੀ ਅਤੇ ਭਾਈ ਭੁਪਿੰਦਰ ਸਿੰਘ ਜੀ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਇਤਿਹਾਸ ਬਾਰੇ ਕਥਾ-ਵਿਚਾਰਾਂ ਰਾਹੀਂ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਹੋਰ ਗੁਰਸਿੱਖ ਬੁਲਾਰਿਆਂ ਅਤੇ ਸੰਗਤਾਂ ਨੇ ਧਾਰਮਿਕ ਵਿਚਾਰਾਂ ਦੀ ਸਾਂਝ ਪਾਈ। ਗੁਰੂਘਰ ਵਿੱਚ ਇਸ ਦਿਨ ਦੀ ਵਿਸ਼ੇਸ਼ਤਾ ਨੂੰ ਮਨਾਉਂਦੇ ਹੋਏ ਲਾਈਟਾਂ ਅਤੇ ਦੀਵਿਆਂ ਨਾਲ ਦੀਪਮਾਲਾ ਕਰ ਸਜਾਇਆ ਗਿਆ ਸੀ। ਸੰਗਤਾਂ ਨੇ ਦੂਰ-ਦੁਰਾਡੇ ਤੋਂ ਪਹੁੰਚ ਇੱਥੇ ਮਿਠਾਈਆਂ ਦਾ ਪ੍ਰਸਾਦ ਲਿਆ, ਅਰਦਾਸਾਂ ਕੀਤੀਆਂ ਅਤੇ ਦੀਵੇ, ਮੋਮਬੱਤੀਆਂ ਆਦਿ ਜਗਾ ਰੌਸ਼ਨੀ ਦੇ ਤਿਉਹਾਰ ਨੂੰ ਮਨਾਇਆ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਿੱਖ ਭਾਈਚਾਰੇ ਨੂੰ 'ਬੰਦੀ ਛੋੜ ਦਿਵਸ' ਦੀਆਂ ਦਿੱਤੀਆਂ ਵਧਾਈਆਂ
ਇਸੇ ਤਰ੍ਹਾਂ ਸੰਗਤਾਂ ਨੇ ਰਲ ਕੇ ਆਤਿਸ਼ਬਾਜੀ ਵੀ ਕੀਤੀ।ਜਿਸ ਦੌਰਾਨ ਵੱਡੇ ਪੱਧਰ ‘ਤੇ ਪਟਾਕੇ, ਫੁਲਝੜੀਆਂ ਆਦਿ ਵੀ ਚਲਾਏ ਗਏ। ਇਸ ਸਮੇਂ ਪਟਾਕਿਆਂ ਦੀ ਗੂੰਜ ਅਤੇ ਆਤਿਸਬਾਜ਼ੀ ਦੇ ਰੰਗਾਂ ਨਾਲ ਟਿਮਟਮਾਉਦੇ ਅਸਮਾਨ ਦਾ ਸੰਗਤਾਂ ਨੇ ਰੱਜ ਕੇ ਆਨੰਦ ਮਾਣਿਆ। ਗੁਰੂਘਰ ਅੰਦਰ ਲੱਗੇ ਬਹੁ-ਭਾਂਤੀ ਖਾਣਿਆਂ ਦੇ ਸਟਾਲ ਵੀ ਸਭ ਲਈ ਖਿੱਚ ਦਾ ਕੇਂਦਰ ਰਹੇ। ਗੁਰੂਘਰ ਵਿੱਚ ਹਜ਼ਾਰਾਂ ਸੰਗਤਾਂ ਦਾ ਇਕੱਠ ਪੰਜਾਬੀ ਭਾਈਚਾਰੇ ਅਤੇ ਗੁਰਸਿੱਖਾਂ ਦੀ ਚੜ੍ਹਦੀਕਲਾ ਦਾ ਸੁਨੇਹਾ ਦੇ ਰਿਹਾ ਸੀ। ਜੋ ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆ।
ਚੀਨੀ ਫ਼ੌਜ ਨੂੰ ਸਿਖਲਾਈ ਦੇ ਰਿਹਾ ਸੀ ਅਮਰੀਕੀ ਪਾਇਲਟ, ਆਸਟ੍ਰੇਲੀਆ 'ਚ ਗ੍ਰਿਫ਼ਤਾਰ
NEXT STORY