ਓਟਾਵਾ (ਆਈ.ਏ.ਐੱਨ.ਐੱਸ.)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 'ਬੰਦੀ ਛੋੜ ਦਿਵਸ' ਮੌਕੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ।ਸੋਮਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਟਰੂਡੋ ਨੇ ਕਿਹਾ ਕਿ ਅੱਜ ਅਸੀਂ ਬੰਦੀ ਛੋੜ ਦਿਵਸ ਮਨਾਉਣ ਲਈ ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰਿਆਂ ਵਿੱਚ ਸ਼ਾਮਲ ਹੁੰਦੇ ਹਾਂ। ਇਸ ਮੌਕੇ ਸਿੱਖ ਭਾਈਚਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਨੂੰ ਯਾਦ ਕਰਦਾ ਹੈ, ਜਿਨ੍ਹਾਂ ਨੂੰ 1619 ਵਿਚ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਗਿਆ ਸੀ।
ਟਰੂਡੋ ਨੇ ਕਿਹਾ ਕਿ ਜਦੋਂ ਜੇਲ੍ਹ ਤੋਂ ਆਜ਼ਾਦ ਹੋਣ ਦਾ ਮੌਕਾ ਦਿੱਤਾ ਗਿਆ ਤਾਂ ਗੁਰੂ ਸਾਹਿਬਾਨ ਨੇ ਆਪਣੇ ਨਾਲ ਕੈਦ ਕੀਤੇ ਗਏ 52 ਨਿਰਦੋਸ਼ ਰਾਜਿਆਂ ਤੋਂ ਬਿਨਾਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਅੰਤ ਵਿੱਚ ਉਹ ਖੁਦ ਨੂੰ ਅਤੇ ਰਾਜਿਆਂ ਨੂੰ ਆਜ਼ਾਦ ਕਰਨ ਵਿੱਚ ਸਫਲ ਹੋ ਗਏ। ਅੱਜ ਪਰਿਵਾਰ ਅਤੇ ਦੋਸਤ ਆਸ, ਮਾਰਗਦਰਸ਼ਨ ਅਤੇ ਆਜ਼ਾਦੀ ਦੇ ਪ੍ਰਤੀਕ ਵਜੋਂ ਆਪਣੇ ਘਰਾਂ ਅਤੇ ਗੁਰਦੁਆਰਿਆਂ ਵਿੱਚ ਪ੍ਰਾਰਥਨਾ ਕਰਨ, ਦਾਅਵਤ ਦੇਣ ਅਤੇ ਮੋਮਬੱਤੀਆਂ ਜਗਾਉਣ ਲਈ ਇਕੱਠੇ ਹੋਣਗੇ। ਬੰਦੀ ਛੋੜ ਦਿਵਸ 'ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਇੱਕਮੁੱਠਤਾ ਵਿੱਚ ਖੜ੍ਹੇ ਹੋਣ ਦੇ ਮਹੱਤਵ ਨੂੰ ਦਰਸਾਉਂਦੇ ਹੈ। ਨਾਲ ਹੀ ਬੇਇਨਸਾਫ਼ੀ ਅਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਮਹੱਤਤਾ ਵੀ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਦੀ ਮਹਾਰਾਣੀ ਨਾਲੋਂ ਕਿਤੇ ਵੱਧ ਅਮੀਰ ਹੈ ਰਿਸ਼ੀ ਸੁਨਕ ਦੀ ਪਤਨੀ
ਟਰੂਡੋ ਮੁਤਾਬਕ ਇਹ ਦਿਹਾੜਾ ਉਹਨਾਂ ਮਹੱਤਵਪੂਰਨ ਯੋਗਦਾਨਾਂ ਨੂੰ ਪਛਾਨਣ ਦਾ ਵੀ ਇਕ ਮੌਕਾ ਹੈ ਜੋ ਸਿੱਖ ਧਰਮ ਦੇ ਕੈਨੇਡੀਅਨਾਂ ਨੇਕੈਨੇਡਾ ਦੀ ਉਸਾਰੀ ਲਈ ਕੀਤੇ ਹਨ ਅਤੇ ਮਜ਼ਬੂਤ ਕੈਨੇਡਾ ਦੇ ਨਿਰਮਾਣ ਲਈ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੰਦੀ ਛੋੜ ਦਿਵਸ (ਕੈਦੀ ਮੁਕਤੀ ਦਿਵਸ) 'ਤੇ ਛੇਵੇਂ ਸਿੱਖ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ 1619 ਵਿਚ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਕੈਦ ਵਿਚੋਂ 52 ਰਾਜਕੁਮਾਰਾਂ ਨਾਲ ਰਿਹਾਅ ਹੋਣ ਤੋਂ ਬਾਅਦ, ਅੰਮ੍ਰਿਤਸਰ ਵਾਪਸ ਪਰਤ ਆਏ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਗਾਂਡਾ : ਸਕੂਲ 'ਚ ਲੱਗੀ ਅੱਗ, ਬੱਚਿਆਂ ਸਮੇਤ 11 ਲੋਕਾਂ ਦੀ ਦਰਦਨਾਕ ਮੌਤ
NEXT STORY