ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਉੱਘੇ ਵਾਲੀਬਾਲ ਖਿਡਾਰੀ ਕਨਵਰ ਸੰਘਾ (ਕੰਨੀ) ਦਾ ਬ੍ਰਿਸਬੇਨ ਸ਼ਹਿਰ ਦੇ ਦੌਰੇ ਦੌਰਾਨ ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਕਲੱਬ ਦੇ ਅਹੁਦੇਦਾਰਾਂ ਵਲੋਂ ਦੱਸਿਆ ਗਿਆ ਕਿ ਕਨਵਰ ਸੰਘਾ ਦਾ ਪਿਛੋਕੜ ਪੰਜਾਬ ਦੇ ਜਿਲ੍ਹਾ ਜਲੰਧਰ ਤੋਂ ਹੈ ਜਿਸ ਨੇ ਵਾਲੀਬਾਲ ਖੇਡ ਦੇ ਵੱਡੇ ਪੱਧਰ ਦੇ ਟੂਰਨਾਂਮੈਂਟ ਖੇਡ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਬੁਰਜ ਖਲੀਫਾ 'ਤੇ ਖੜ੍ਹੀ ਏਅਰ ਹੋਸਟੈਸ ਦੇ ਨੇੜਿਓਂ ਲੰਘਿਆ 'Airbus A380', ਵੀਡੀਓ ਵਾਇਰਲ
ਪਿਛਲੇ ਕੁਝ ਸਮੇਂ ਤੋਂ ਕਨਵਰ ਕੰਨੀ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਵੱਸ ਰਿਹਾ ਹੈ ਅਤੇ ਵੱਖ-ਵੱਖ ਵਾਲੀਬਾਲ ਕਲੱਬਾਂ ਵੱਲੋਂ ਖੇਡ ਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰ ਰਿਹਾ ਹੈ। ਇਸ ਸਨਮਾਨ ਸਮਾਰੋਹ ਵਿੱਚ ਕਲੱਬ ਦੇ ਅਹੁਦੇਦਾਰ ਬਲਰਾਜ ਸੰਧੂ, ਜੱਗਾ ਵੜੈਚ, ਅਮਨ ਛੀਨਾਂ, ਰਣਜੀਤ ਗਿੱਲ, ਜਤਿੰਦਰਪਾਲ ਗਿੱਲ ਅਤੇ ਅਤਿੰਦਰਪਾਲ ਖਹਿਰਾ ਤੋਂ ਇਲਾਵਾ ICSC ਬ੍ਰਿਸਬੇਨ ਤੋਂ ਜਗਦੀਪ ਭਿੰਡਰ, ਗਗਨ ਢਿੱਲੋਂ, ਬਲਜਿੰਦਰ ਮਾਨ, ਜੌਬਨ ਅਤੇ ਬਿੰਦੀ ਬਾਲਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਨੇਪਾਲ ਨੇ ਅਫਗਾਨਿਸਤਾਨ ਨੂੰ 14 ਟਨ ਮਾਨਵਤਾਵਾਦੀ ਸਹਾਇਤਾ ਕੀਤੀ ਦਾਨ
NEXT STORY