ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਦੀ ਜਲ ਸੈਨਾ ਨੇ ਐਤਵਾਰ ਨੂੰ ਨੇਦੁਨਥੀਵੁ ਦੇ ਟਾਪੂ ਨੇੜੇ ਆਪਣੇ ਜਲ ਖੇਤਰ ਵਿਚ ਕਥਿਤ ਤੌਰ 'ਤੇ ਮੱਛੀਆਂ ਫੜ ਰਹੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਉੱਥੋਂ ਦੇ ਕਰਾਈ ਨਗਰ ਜਲ ਸੈਨਾ ਕੈਂਪ ਵਿਚ ਮਛੇਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤਮਿਲਨਾਡੂ ਮੱਛੀ ਵਿਭਾਗ ਦੇ ਸਹਾਇਕ ਨਿਦੇਸ਼ਕ ਯੁਵਰਾਜ ਨੇ ਐਤਵਾਰ ਨੂੰ ਦੱਸਿਆ ਕਿ ਇਹ ਮਛੇਰੇ ਰਾਮੇਸ਼ਵਰਮ ਤੋਂ ਹਨ ਅਤੇ ਇਨ੍ਹਾਂ ਨੂੰ ਸ਼੍ਰੀਲੰਕਾ ਦੇ ਕਰਾਈ ਨਗਰ ਲਿਜਾਇਆ ਗਿਆ ਹੈ।
ਮਛੇਰਿਆਂ ਦੀਆਂ ਦੋ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਗਈਆਂ ਹਨ। ਸ਼੍ਰੀਲੰਕਾ ਦੇ ਜਲ ਸੈਨਾ ਕਰਮੀਆਂ ਨੇ ਮੱਛੀ ਫੜਨ ਵਾਲੇ 50 ਤੋਂ ਵੱਧ ਜਾਲਿਆਂ ਨੂੰ ਕਥਿਤ ਰੂਪ ਨਾਲ ਨਸ਼ਟ ਕਰ ਦਿੱਤਾ ਅਤੇ ਉਨ੍ਹਾਂ ਦੇ ਜੀ.ਪੀ.ਐੱਸ. ਉਪਕਰਨ ਵੀ ਜ਼ਬਤ ਕਰ ਲਏ। ਅਧਿਕਾਰੀ ਨੇ ਦੱਸਿਆ ਕਿ ਸ਼੍ਰੀਲੰਕਾ ਵੱਲੋਂ ਕੀਤੀ ਗਈ ਇਸ ਕਾਰਵਾਈ ਕਾਰਨ 500 ਕਿਸ਼ਤੀਆਂ ਵਿਚ ਗਏ ਮੱਛੀਆਂ ਫੜਨ ਗਏ ਮਛੇਰੇ ਖਾਲੀ ਹੱਥ ਵਾਪਸ ਆ ਗਏ।
ਪਾਕਿ ਸਰਕਾਰ ਨੇ ਹਿੰਦੂ ਕੁੜੀਆਂ ਦੇ ਜ਼ਬਰੀ ਵਿਆਹ 'ਤੇ ਲਿਆ ਨੋਟਿਸ
NEXT STORY