ਕੋਲੰਬੋ (ਬਿਊਰੋ): ਸ਼੍ਰੀਲੰਕਾ ਨੇ ਚੀਨੀ ਡ੍ਰੈਗਨ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੀ ਸਿਨੋਫਾਰਮ ਕੋਰੋਨਾ ਵਾਇਰਸ ਵੈਕਸੀਨ ਨੂੰ ਹਾਲੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੈਬਨਿਟ ਦੇ ਸਹਿ ਬੁਲਾਰੇ ਡਾਕਟਰ ਰਮੇਸ਼ ਪਥਿਰਾਨਾ ਨੇ ਦੱਸਿਆ ਕਿ ਚੀਨੀ ਵੈਕਸੀਨ ਦਾ ਹਾਲੇ ਤੀਜੇ ਪੜਾਅ ਦਾ ਟ੍ਰਾਇਲ ਪੂਰਾ ਨਹੀਂ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਿਨੋਫਾਰਮ ਵੈਕਸੀਨ ਦੀ ਰਜਿਸਟ੍ਰੇਸ਼ਨ ਦੇ ਬਾਰੇ ਵਿਚ ਹਾਲੇ ਪੂਰੀ ਸੂਚਨਾ ਵੀ ਉਹਨਾਂ ਨੂੰ ਨਹੀਂ ਮਿਲੀ ਹੈ। ਬੁਲਾਰੇ ਨੇ ਕਿਹਾ ਕਿ ਸ਼੍ਰੀਲੰਕਾ ਹੁਣ ਆਪਣੇ ਇਕ ਕਰੋੜ 40 ਲੱਖ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਆਕਸਫੋਰਡ ਦੀ ਕੋਰੋਨਾ ਵੈਕਸੀਨ 'ਤੇ ਭਰੋਸਾ ਕਰੇਗਾ।
ਸ਼੍ਰੀਲੰਕਾ ਨੇ ਆਕਸਫੋਰਡ-ਐਸਟ੍ਰਾਜ਼ੇਨੇਕਾ ਦੀ ਵੈਕਸੀਨ ਦੀਆਂ 13.5 ਮਿਲੀਅਨ ਖੁਰਾਕਾਂ ਦਾ ਆਰਡਰ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਵੀ ਸ਼੍ਰੀਲੰਕਾ ਨੂੰ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਦੀਆਂ 5 ਲੱਖ ਖੁਰਾਕਾਂ ਤੋਹਫੇ ਦੇ ਤੌਰ 'ਤੇ ਦਿੱਤੀਆਂ ਸਨ। ਇਹਨਾਂ ਨਾਲ ਸ਼੍ਰੀਲੰਕਾ ਨੇ ਬੀਤੇ ਜਨਵਰੀ ਮਹੀਨੇ ਵਿਚ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਸੀ। ਡਾਕਟਰ ਰਮੇਸ਼ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਨਾਲ ਅੱਗੇ ਵਧਾਂਗੇ। ਜਦੋਂ ਸਾਨੂੰ ਚੀਨੀ ਵੈਕਸੀਨ ਦੇ ਪੂਰੇ ਦਸਤਾਵੇਜ਼ ਮਿਲ ਜਾਣਗੇ ਉਦੋਂ ਅਸੀਂ ਇਸ ਨੂੰ ਰਜਿਸਟਰ ਕਰਨ 'ਤੇ ਵਿਚਾਰ ਕਰਾਂਗੇ।
ਪੜ੍ਹੋ ਇਹ ਅਹਿਮ ਖਬਰ- ਖੁਦਕੁਸ਼ੀ ਦੇ ਮਾਮਲਿਆਂ ਤੋਂ ਚਿੰਤਤ ਜਾਪਾਨ ਦਾ ਅਨੋਖਾ ਕਦਮ,ਨਿਯੁਕਤ ਕੀਤਾ 'ਇਕੱਲਾਪਨ ਮੰਤਰੀ'
ਡਾਕਟਰ ਰਮੇਸ਼ ਨੇ ਕਿਹਾ ਕਿ ਚੀਨੀ ਵੈਕਸੀਨ ਨੂੰ ਰਜਿਸਟਰ ਕਰਨ ਵਿਚ ਹਾਲੇ ਹੋਰ ਸਮਾਂ ਲੱਗੇਗਾ ਕਿਉਂਕਿ ਵਿਸ਼ਵ ਸਿਹਤ ਸੰਗਠਨ ਨੇ ਹਾਲੇ ਤੱਕ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਉਹਨਾਂ ਨੇ ਕਿਹਾ,''ਚੀਨੀ ਵੈਕਸੀਨ ਹਾਲੇ ਵੀ ਸਮੀਖਿਆ ਦੇ ਦੌਰ ਵਿਚੋਂ ਲੰਘ ਰਹੀ ਹੈ।'' ਬੁਲਾਰੇ ਨੇ ਕਿਹਾ ਕਿ ਹਾਲੇ ਤੱਕ ਰੂਸੀ ਵੈਕਸੀਨ ਨੂੰ ਵੀ ਮਨਜ਼ੂਰੀ ਨਹੀਂ ਮਿਲੀ ਹੈ।
ਨੋਟ- ਸ਼੍ਰੀਲੰਕਾ ਨੇ ਕੋਰੋਨਾ ਵੈਕਸੀਨ ਲਈ ਭਾਰਤ ਨੂੰ ਦਿੱਤਾ ਆਰਡਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਵਿਖੇ ਮਨਾਇਆ ਗਿਆ ਕੌਮਾਂਤਰੀ ਮਾਂ ਬੋਲੀ ਦਿਵਸ
NEXT STORY