ਕੋਲੰਬੋ (ਬਿਊਰੋ)— ਸ਼੍ਰੀਲੰਕਾ ਦੇ ਸੁਰੱਖਿਆ ਅਧਿਕਾਰੀਆਂ ਨੇ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਇਸ ਚਿਤਾਵਨੀ ਮੁਤਾਬਕ ਈਸਟਰ ਬੰਬ ਧਮਾਕਿਆਂ ਨੂੰ ਅੰਜ਼ਾਮ ਦੇਣ ਵਾਲੇ ਇਸਲਾਮਿਕ ਸਟੇਟ ਦੇ ਲੜਾਕੇ ਆਉਣ ਵਾਲੇ ਸਮੇਂ ਵਿਚ ਵੀ ਅਜਿਹਾ ਕੁਝ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਲੜਾਕੇ ਹਮਲਾ ਕਰਨ ਲਈ ਵੈਨ ਅਤੇ ਫੌਜ ਦੀ ਵਰਦੀ ਦੀ ਵਰਤੋਂ ਕਰ ਸਕਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਪੁਲਸ ਯੂਨਿਟ ਦੇ ਮਿਨੀਸਟਰੀਅਲ ਸਿਕਓਰਿਟੀ ਡਿਵੀਜ਼ਨ (ਐੱਮ.ਐੱਸ.ਡੀ.) ਦੇ ਪ੍ਰਮੁੱਖ ਨੇ ਨੇਤਾਵਾਂ ਅਤੇ ਸਿਕਓਰਿਟੀ ਸੈਕਸ਼ਨ ਨੂੰ ਇਕ ਪੱਤਰ ਵਿਚ ਕਿਹਾ ਹੈ,''ਅਜਿਹੇ ਹੋਰ ਵੀ ਕਈ ਹਮਲੇ ਹੋ ਸਕਦੇ ਹਨ।'' ਇਸ ਵਿਚ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਹਮਲਾਵਰ ਫੌਜ ਦੀ ਵਰਦੀ ਅਤੇ ਗੱਡੀ ਦੀ ਵਰਤੋਂ ਕਰਨ। ਨਾਲ ਹੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਲੜਾਕੇ ਐਤਵਾਰ ਅਤੇ ਸੋਮਵਾਰ ਨੂੰ ਪੰਜ ਥਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਭਾਵੇਂਕਿ ਐਤਵਾਰ ਨੂੰ ਅਜਿਹੀ ਕਿਸੇ ਘਟਨਾ ਦੀ ਖਬਰ ਨਹੀਂ ਸੀ। ਪਰ ਪੂਰੇ ਦੇਸ਼ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। 21 ਅਪ੍ਰੈਲ ਨੂੰ ਹੋਏ ਧਮਾਕਿਆਂ ਦੇ ਬਾਅਦ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੋਜ਼ੰਬੀਕ 'ਚ ਹੜ੍ਹ ਕਾਰਨ ਕਈ ਲੋਕ ਬੇਘਰ, ਯੂ. ਐੱਨ. ਨੇ ਕੀਤੀ ਇਹ ਅਪੀਲ
NEXT STORY