ਕੋਲੰਬੋ (ਬਿਊਰੋ)— ਸ਼੍ਰੀਲੰਕਾ ਵਿਚ ਈਸਟਰ ਸੰਡੇ ਹੋਏ ਬੰਬ ਧਮਾਕਿਆਂ ਵਿਚ ਕ੍ਰਿਪਟੋਕਰੰਸੀ ਨੇ ਮਹੱਤਵਪੂਰਣ ਭੂਮਿਕਾ ਨਿਭਾਈ। ਇਹ ਜਾਣਕਾਰੀ ਬਲਾਕਚੇਨ ਖੁਫੀਆ ਫਰਮ ਵ੍ਹਾਈਟਸਟ੍ਰੀਮ ਨੇ ਦਿੱਤੀ। ਇਨ੍ਹਾਂ ਬੰਬ ਧਮਾਕਿਆਂ ਵਿਚ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿਚ ਕਰੀਬ 253 ਲੋਕਾਂ ਦੀ ਮੌਤ ਹੋ ਗਈ ਅਤੇ 500 ਤੋਂ ਵੱਧ ਜ਼ਖਮੀ ਹੋ ਗਏ। ਏਜੰਸੀ ਨੇ ਖੁਲਾਸਾ ਕੀਤਾ ਕਿ ਗਲੋਬਲ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨੇ ਕੈਨੇਡਾ ਆਧਾਰਿਤ ਭੁਗਤਾਨ ਗੇਟਵੇਅ 'ਕੋਇਨਪੇਮੈਂਟਸ' ਦੀ ਵਰਤੋਂ ਬਿਟਕੁਆਇਨ ਨੂੰ ਕਾਗਜ਼ੀ ਮੁਦਰਾ ਵਿਚ ਬਦਲਣ ਲਈ ਕੀਤੀ।
ਫਰਮ ਨੂੰ ਪਤਾ ਚੱਲਿਆ ਹੈ ਕਿ ਵੱਡੇ ਪੱਧਰ 'ਤੇ ਲੈਣ-ਦੇਣ ਕੀਤਾ ਗਿਆ। ਇਹ ਲੈਣ-ਦੇਣ ਆਈ.ਐੱਸ.ਆਈ.ਐੱਸ. ਦੇ ਮੈਂਬਰਾਂ ਦੇ ਖਾਤੇ ਵਿਚ ਕੀਤਾ ਗਿਆ। ਵ੍ਹਾਈਟਸਟ੍ਰੀਮ ਦਾ ਕਹਿਣਾ ਹੈ ਕਿ ਭੁਗਤਾਨ ਕੰਪਨੀ ਦੇ ਖਾਤੇ ਵਿਚ ਈਸਟਰ ਬੰਬ ਧਮਾਕਿਆਂ ਤੋਂ ਠੀਕ ਇਕ ਦਿਨ ਪਹਿਲਾਂ ਮੌਜੂਦਾ ਰਾਸ਼ੀ 5 ਲੱਖ ਡਾਲਰ ਤੋਂ ਵੱਧ ਕੇ 45 ਲੱਖ ਡਾਲਰ ਹੋ ਗਈ। ਉੱਥੇ ਕੰਪਨੀ ਦਾ ਬਕਾਇਆ ਹਮਲੇ ਦੇ ਇਕ ਦਿਨ ਬਾਅਦ ਦੁਬਾਰਾ ਪੰਜ ਲੱਖ ਡਾਲਰ 'ਤੇ ਆ ਗਿਆ। ਕੰਪਨੀ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਵੱਡੀ ਮਾਤਰਾ ਵਿਚ ਲੈਣ-ਦੇਣ ਹੋਇਆ। ਹਾਲਾਂਕਿ ਕੰਪਨੀ ਨੇ ਅੱਤਵਾਦੀ ਸਮੂਹਾਂ ਨਾਲ ਪੈਸੇ ਦੇ ਲਿੰਕ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਵ੍ਹਾਈਟਸਟ੍ਰੀਮ ਦਾ ਕਹਿਣਾ ਹੈ ਕਿ ਕੰਪਨੀ ਨੇ ਇਹ ਗੱਲ ਤਾਂ ਸਵੀਕਾਰ ਕੀਤੀ ਕਿ ਉਸ ਦੇ ਵਾਲੇਟ ਦੀ ਵਰਤੋਂ ਹੋਈ ਸੀ। ਪਰ ਉਸ ਨੇ ਇਸ ਦੇ ਆਈ.ਐੱਸ.ਆਈ.ਐੱਸ. ਨਾਲ ਜੁੜੇ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਅਜਿਹਾ ਵੀ ਹੋ ਸਕਦਾ ਹੈ ਕਿ ਕੰਪਨੀ ਨੂੰ ਇਸ ਬਾਰੇ ਵਿਚ ਜਾਣਕਾਰੀ ਹੀ ਨਾ ਹੋਵੇ ਕਿ ਉਸ ਦੇ ਵਾਲੇਟ ਦੀ ਵਰਤੋਂ ਕੀਤੀ ਗਈ ਹੈ। ਕਿਉਂਕਿ ਆਈ.ਐੱਸ.ਆਈ.ਐੱਸ. ਸਟ੍ਰਾ ਕੰਪਨੀਆਂ ਦੀ ਵਰਤੋਂ ਜ਼ਿਆਦਾ ਕਰਦਾ ਹੈ। ਵ੍ਹਾਈਟਸਟ੍ਰੀਮ ਦਾ ਕਹਿਣਾ ਹੈ ਕਿ ਉਹ ਬੀਤੇ ਦੋ ਸਾਲਾਂ ਤੋਂ ਆਈ.ਐੱਸ.ਆਈ.ਐੱਸ. ਨਾਲ ਜੁੜੇ ਬਿਟਕੁਆਇਨ ਦੀ ਨਿਗਰਾਨੀ ਕਰ ਰਹੀ ਹੈ। ਇਸੇ ਦੌਰਾਨ ਕੰਪਨੀ ਨੇ ਅਜਿਹੇ ਬਿਟਕੁਆਇਨ ਵਾਲੇਟ ਵੱਲ ਧਿਆਨ ਦਿੱਤਾ ਜਿਸ ਨੂੰ ਸਭ ਤੋਂ ਜਿਆਦਾ ਦਾਨ ਮਿਲ ਰਿਹਾ ਸੀ। ਕੰਪਨੀ ਦੀ ਜਾਣਕਾਰੀ ਮੁਤਾਬਕ ਆਈ.ਐੱਸ. ਅੱਤਵਾਦੀਆਂ ਨੇ ਵੱਡੇ ਪੱਧਰ 'ਤੇ ਪੈਸੇ ਦੇ ਲੈਣ-ਦੇਣ ਲਈ ਬਿਟਕੁਆਇਨ ਦੀ ਵਰਤੋਂ ਕੀਤੀ।
'ਭਾਰਤ ਵਿਰੁੱਧ ਅੱਤਵਾਦ ਨੂੰ ਹਥਿਆਰ ਦੇ ਤੌਰ 'ਤੇ ਵਰਤ ਰਿਹੈ ਪਾਕਿ'
NEXT STORY