ਕੋਲੰਬੋ (ਬਿਊਰੋ) ਸ਼੍ਰੀਲੰਕਾ ਹੁਣ ਤੱਕ ਦੇ ਸਭ ਤੋਂ ਵੱਡੇ ਖਾਧ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਸਾਰੀਆਂ ਜ਼ਰੂਰੀ ਖਾਧ ਵਸਤਾਂ ਦੀ ਭਾਰੀ ਕਮੀ ਹੈ, ਜਿਸ ਨਾਲ ਮਹਿੰਗਾਈ ਉੱਚਤਮ ਪੱਧਰ 'ਤੇ ਪਹੁੰਚ ਗਈ ਹੈ। ਜਿੱਥੇ ਹੇਠਲੇ ਵਰਗ ਦੀ ਸਥਿਤੀ ਖਰਾਬ ਹੈ, ਉੱਥੇ ਨੌਕਰੀ ਕਰਨ ਵਾਲੇ ਵਰਗ ਦੀ ਹਾਲਤ ਵੀ ਚਿੰਤਾਜਨਕ ਹੈ। ਲੋਕ ਦੇਸ਼ ਛੱਡ ਕੇ ਪਲਾਇਨ ਕਰਨ ਲਈ ਮਜਬੂਰ ਹਨ। ਸ਼੍ਰੀਲੰਕਾ ਵਿਚ ਤਿੰਨ ਦਿਨਾਂ ਵਿਚ ਹੀ ਦੁੱਧ ਦੀਆਂ ਕੀਮਤਾਂ ਵਿਚ 250 ਸ਼੍ਰੀਲੰਕਾਈ ਰੁਪਏ ਦਾ ਉਛਾਲ ਆਇਆ ਹੈ।
2000 ਰੁਪਏ ਕਿਲੇ ਵਿਕ ਰਿਹਾ ਦੁੱਧ
ਸ਼੍ਰੀਲੰਕਾ ਵਿਚ ਦੁੱਧ ਦੀ ਭਾਰੀ ਕਮੀ ਹੋ ਗਈ ਹੈ। ਦੁੱਧ ਦੀ ਕਮੀ ਕਾਰਨ ਕੀਮਤਾਂ ਵਿਚ ਅਸਧਾਰਨ ਤੌਰ 'ਤੇ ਵਾਧਾ ਹੋਇਆ ਹੈ ਅਤੇ ਇਕ ਕਿਲੋ ਦੁੱਧ ਲਈ ਲੋਕਾਂ ਨੂੰ ਕਰੀਬ 2 ਹਜ਼ਾਰ ਰੁਪਏ (1,975 ਸ਼੍ਰੀਲੰਕਾਈ ਰੁਪਏ) ਦੇਣੇ ਪੈ ਰਹੇ ਹਨ। ਲੋਕ 400 ਗ੍ਰਾਮ ਦੁੱਧ ਖਰੀਦਣ ਲਈ 790 ਰੁਪਏ ਦੇ ਰਹੇ ਹਨ। ਦੁੱਧ ਦੀਆਂ ਕੀਮਤਾਂ ਵਿਚ ਸਿਰਫ ਤਿੰਨ ਦਿਨਾਂ ਵਿਚ ਹੀ 250 ਰੁਪਏ ਦਾ ਵਾਧਾ ਹੋਇਆ ਹੈ ਜੋ ਹਾਲੇ ਵੀ ਲਗਾਤਾਰ ਜਾਰੀ ਹੈ। ਇੰਨੀ ਮਹਿੰਗੀ ਕੀਮਤ ਚੁਕਾਉਣ ਦੇ ਬਾਵਜੂਦ ਵੀ ਲੋਕਾਂ ਨੂੰ ਦੁੱਧ ਨਹੀਂ ਮਿਲ ਰਿਹਾ। ਦੁਕਾਨਾਂ ਵਿਚ ਦੁੱਧ ਦੇ ਪੈਕਟ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਵਿਚ ਸੋਨਾ ਲੱਭਣਾ ਸੋਖਾ ਹੈ ਪਰ ਦੁੱਧ ਲਈ ਘੰਟਿਆਂ ਤੱਕ ਭਟਕਣਾ ਪੈ ਰਿਹਾ ਹੈ। ਜਿਹਨਾਂ ਨੂੰ ਦੁੱਧ ਦੀ ਲੋੜ ਹੈ ਉਹਨਾਂ ਨੂੰ ਸਵੇਰ ਤੋਂ ਹੀ ਦੁਕਾਨਾਂ ਦੇ ਚੱਕਰ ਲਗਾਉਣੇ ਪੈਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਬੇਰਹਿਮ ਤਾਲਿਬਾਨ, ਖੁੱਲ੍ਹਣ ਦੇ ਕੁਝ ਘੰਟੇ ਬਾਅਦ ਹੀ ਬੰਦ ਕਰਵਾਏ ਕੁੜੀਆਂ ਦੇ ਸਕੂਲ
ਖਾਧ ਸਮੱਗਰੀ ਦੀ ਭਾਰੀ ਕਮੀ
ਸ਼੍ਰੀਲੰਕਾ ਵਿਚ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਚੌਲ ਅਤੇ ਖੰਡ ਦੀ ਵੀ ਭਾਰੀ ਕਮੀ ਹੈ। ਸ਼੍ਰੀਲੰਕਾ ਵਿਚ ਚੌਲ ਅਤੇ ਖੰਡ 290 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਅਨੁਮਾਨ ਹੈ ਕਿ ਇਕ ਹਫ਼ਤੇ ਦੇ ਅੰਦਰ ਹੀ ਚੌਲਾਂ ਦੀ ਕੀਮਤ 500 ਰੁਪਏ ਹੋ ਜਾਵੇਗੀ। ਲੋਕ ਆਪਣੇ ਆਉਣ ਵਾਲੇ ਕਲ੍ਹ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ। ਉੱਧਰ ਦੇਸ਼ ਵਿਚ ਜਮ੍ਹਾਂਖੋਰੀ ਵੀ ਵੱਧ ਗਈ ਹੈ।ਕਾਗਜ਼ ਦੀ ਕਮੀ ਕਾਰਨ ਸ਼੍ਰੀਲੰਕਾ ਦੀ ਸਰਕਾਰ ਨੇ ਸਕੂਲਾਂ ਵਿਚ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ।
ਫੌ਼ਜ ਦੀ ਮੌਜੂਦਗੀ ਵਿਚ ਮਿਲ ਰਿਹਾ ਹੈ ਈਂਧਨ ਤੇਲ
ਆਰਥਿਕ ਸੰਕਟ ਨੇ ਸ਼੍ਰੀਲੰਕਾ ਦੀ ਕਮਰ ਤੋੜ ਦਿੱਤੀ ਹੈ। ਦੇਸ਼ ਵਿਚ ਪੈਟਰੋਲੀਅਮ ਉਤਪਾਦਾਂ ਦੀ ਭਾਰੀ ਕਮੀ ਹੋ ਗਈ ਹੈ। ਦੇਸ਼ ਦੇ ਪੈਟਰੋਲ ਪੰਪਾਂ 'ਤੇ ਮਹਿੰਗਾ ਤੇਲ ਖਰੀਦਣ ਲਈ ਲੰਬੀਆਂ ਕਤਾਰਾਂ ਲੱਗੀਆਂ ਹਨ। ਪੈਟਰੋਲ ਪੰਪਾਂ 'ਤੇ ਫ਼ੌਜ ਦੀ ਤਾਇਨਾਤੀ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਅੱਜ ਬਾਈਡੇਨ ਅਤੇ ਨਾਟੋ ਦੇ ਨੇਤਾਵਾਂ ਨੂੰ ਕਰਨਗੇ ਸੰਬੋਧਿਤ, ਦੁਨੀਆ ਭਰ ਦੇ ਲੋਕਾਂ ਨੂੰ ਕੀਤੀ ਇਹ ਅਪੀਲ
ਸ਼੍ਰੀਲੰਕਾ ਦੀ ਇਸ ਹਾਲਤ ਲਈ ਜ਼ਿੰਮੇਵਾਰ ਕਾਰਨ
ਸ਼੍ਰੀਲੰਕਾ ਦੀ ਇਸ ਹਾਲਤ ਲਈ ਕਈ ਕਾਰਨ ਜ਼ਿੰਮੇਵਾਰ ਹਨ। ਵਿਦੇਸ਼ੀ ਮੁਦਰਾ ਭੰਡਾਰ ਦਾ ਘੱਟ ਹੋਣਾ ਉਸ ਦੀ ਇਸ ਹਾਲਤ ਲਈ ਸਭ ਤੋਂ ਵੱਡਾ ਕਾਰਕ ਮੰਨਿਆ ਜਾ ਰਿਹਾ ਹੈ। ਤਿੰਨ ਸਾਲ ਪਹਿਲਾਂ ਜਿੱਥੇ ਸ਼੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ 7.5 ਅਰਬ ਡਾਲਰ ਸੀ ਉੱਥੇ ਪਿਛਲੇ ਸਾਲ ਨਵੰਬਰ ਵਿਚ ਇਹ ਡਿੱਗ ਕੇ 1.58 ਅਰਬ ਡਾਲਰ ਹੋ ਗਿਆ। ਸ਼੍ਰੀਲੰਕਾ 'ਤੇ ਚੀਨ, ਜਾਪਾਨ, ਭਾਰਤ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦਾ ਭਾਰੀ ਕਰਜ਼ ਹੈ ਪਰ ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਕਾਰਨ ਉਹ ਆਪਣੇ ਕਰਜ਼ਿਆਂ ਦੀ ਕਿਸਤ ਵੀ ਨਹੀਂ ਦੇ ਪਾ ਰਿਹਾ। ਸ਼੍ਰੀਲੰਕਾ ਆਪਣੇ ਖਾਧ ਅਨਾਜ਼, ਪੈਟਰੋਲੀਅਮ ਉਤਪਾਦਾਂ, ਦਵਾਈਆਂ ਆਦਿ ਲਈ ਵਿਦੇਸ਼ੀ ਆਯਾਤ ਨਹੀਂ ਕਰ ਪਾ ਰਿਹਾ। ਦੇਸ਼ ਦਾ ਬਿਜਲੀ ਸੰਕਟ ਵੀ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਦਿਨ ਵਿਚ 7-8 ਘੰਟੇ ਹਨੇਰੇ ਵਿਚ ਰਹਿਣਾ ਪੈ ਰਿਹਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੀ. ਟੀ. ਆਈ. ਦੀ ਰੈਲੀ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਸ਼ਾਮਲ ਹੋਣ ਦੀ ਇਮਰਾਨ ਖ਼ਾਨ ਵੱਲੋਂ ਅਪੀਲ
NEXT STORY