ਕੋਲੰਬੋ (ਏਜੰਸੀ)- ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਬੁੱਧਵਾਰ ਨੂੰ ਫ਼ੌਜ ਦੇ ਇਕ ਜਹਾਜ਼ ਰਾਹੀਂ ਦੇਸ਼ ਛੱਡ ਕੇ ਮਾਲਦੀਵ ਪਹੁੰਚ ਗਏ ਹਨ। ਦੇਸ਼ ਦੀ ਅਰਥਵਿਵਸਥਾ ਨੂੰ ਨਾ ਸੰਭਾਲਣ ਪਾਉਣ ਕਾਰਨ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਵੱਧ ਰਹੇ ਜਨਤਕ ਰੋਸ਼ ਦੇ ਵਿਚਕਾਰ ਬੁੱਧਵਾਰ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਸ੍ਰੀਲੰਕਾ ਦੀ ਹਵਾਈ ਫ਼ੌਜ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ 73 ਸਾਲਾ ਆਗੂ ਆਪਣੀ ਪਤਨੀ ਅਤੇ 2 ਸੁਰੱਖਿਆ ਅਧਿਕਾਰੀਆਂ ਨਾਲ ਫ਼ੌਜ ਦੇ ਇਕ ਜਹਾਜ਼ ਵਿੱਚ ਦੇਸ਼ ਛੱਡ ਕੇ ਚਲੇ ਗਏ ਹਨ।
ਇਹ ਵੀ ਪੜ੍ਹੋ: ਏਲਨ ਮਸਕ ਖ਼ਿਲਾਫ਼ ਅਦਾਲਤ ਪੁੱਜਾ ਟਵਿਟਰ, ਸੌਦਾ ਰੱਦ ਕਰਨ ਨੂੰ ਲੈ ਕੇ ਦਾਇਰ ਕੀਤਾ ਮੁਕੱਦਮਾ
ਬਿਆਨ ਵਿਚ ਕਿਹਾ ਗਿਆ ਹੈ, 'ਸਰਕਾਰ ਦੀ ਬੇਨਤੀ 'ਤੇ ਅਤੇ ਸੰਵਿਧਾਨ ਦੇ ਤਹਿਤ ਰਾਸ਼ਟਰਪਤੀ ਨੂੰ ਮਿਲੀਆਂ ਸ਼ਕਤੀਆਂ ਦੇ ਅਨੁਸਾਰ, ਰੱਖਿਆ ਮੰਤਰਾਲਾ ਦੀ ਪੂਰੀ ਮਨਜ਼ੂਰੀ ਨਾਲ, ਰਾਸ਼ਟਰਪਤੀ, ਉਨ੍ਹਾਂ ਦੀ ਪਤਨੀ ਅਤੇ 2 ਸੁਰੱਖਿਆ ਅਧਿਕਾਰੀਆਂ ਨੂੰ 13 ਜੁਲਾਈ ਨੂੰ ਕਾਤੂਨਾਇਕੇ ਇੰਟਰਨੈਸ਼ਨਲ ਹਵਾਈਅੱਡੇ ਤੋਂ ਮਾਲਦੀਵ ਲਈ ਰਵਾਨਾ ਹੋਣ ਲਈ ਸ੍ਰੀਲੰਕਾਈ ਹਵਾਈ ਫ਼ੌਜ ਦਾ ਜਹਾਜ਼ ਮੁਹੱਈਆ ਕਰਵਾਇਆ ਗਿਆ।' ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਰਾਸ਼ਟਰਪਤੀ ਦੇ ਦੇਸ਼ ਛੱਡਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਪਕਸ਼ੇ ਨਵੀਂ ਸਰਕਾਰ ਵੱਲੋਂ ਗ੍ਰਿਫ਼ਤਾਰੀ ਦੀ ਸੰਭਾਵਨਾ ਤੋਂ ਬਚਣ ਲਈ ਅਸਤੀਫ਼ਾ ਦੇਣ ਤੋਂ ਪਹਿਲਾਂ ਵਿਦੇਸ਼ ਜਾਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ: ਕਿਮ ਕਾਰਦਸ਼ੀਅਨ ਵਾਂਗ ਦਿਖਣ ਲਈ ਖ਼ਰਚੇ 5 ਕਰੋੜ, ਹੁਣ ਪੁਰਾਣੇ ਚਿਹਰੇ ਨੂੰ ਤਰਸ ਰਹੀ, ਜਾਣੋ ਕਿਉਂ
ਬੀ.ਬੀ.ਸੀ. ਦੀ ਇੱਕ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਉਹ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਕਰੀਬ 3 ਵਜੇ ਮਾਲਦੀਵ ਦੀ ਰਾਜਧਾਨੀ ਮਾਲੇ ਪਹੁੰਚੇ। ਸੂਤਰਾਂ ਨੇ ਇੱਥੇ ਮਾਲਦੀਵ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਬੀਤੀ ਰਾਤ ਵੇਲਾਨਾ ਹਵਾਈ ਅੱਡੇ 'ਤੇ ਮਾਲਦੀਵ ਸਰਕਾਰ ਦੇ ਪ੍ਰਤੀਨਿਧੀਆਂ ਨੇ ਰਾਜਪਕਸ਼ੇ ਦਾ ਸਵਾਗਤ ਕੀਤਾ। 'ਡੇਲੀ ਮਿਰਰ' ਆਨਲਾਈਨ ਦੀ ਇਕ ਖ਼ਬਰ ਮੁਤਾਬਕ ਰਾਜਪਕਸ਼ੇ ਮਾਲਦੀਵ ਤੋਂ ਕਿਸੇ ਹੋਰ ਦੇਸ਼ ਜਾ ਸਕਦੇ ਹਨ, ਜਿਸ ਦਾ ਅਜੇ ਪਤਾ ਨਹੀਂ ਲੱਗਾ ਹੈ।
ਇਹ ਵੀ ਪੜ੍ਹੋ: ਸ਼ਿੰਜੋ ਆਬੇ ਦਾ ਕੀਤਾ ਗਿਆ ਸਸਕਾਰ, ਜਾਪਾਨ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਏਲਨ ਮਸਕ ਖ਼ਿਲਾਫ਼ ਅਦਾਲਤ ਪੁੱਜਾ ਟਵਿਟਰ, ਸੌਦਾ ਰੱਦ ਕਰਨ ਨੂੰ ਲੈ ਕੇ ਦਾਇਰ ਕੀਤਾ ਮੁਕੱਦਮਾ
NEXT STORY