ਇੰਟਰਨੈਸ਼ਨਲ ਡੈਸਕ- ਇਟਲੀ ਵਿੱਚ ਨਵ-ਵਿਆਹੇ ਜੋੜੇ ਦੀ ਰਿਸੈਪਸ਼ਨ ਦੌਰਾਨ ਹਾਦਸਾ ਵਾਪਰ ਗਿਆ। ਰਿਸੈਪਸ਼ਨ ਦੌਰਾਨ ਨਵ-ਵਿਆਹਿਆ ਜੋੜਾ ਅਤੇ ਆਏ ਹੋਏ ਮਹਿਮਾਨ ਨੱਚ ਰਹੇ ਸਨ ਕਿ ਅਚਾਨਕ ਡਾਂਸ ਫਲੋਰ ਡਿੱਗ ਪਿਆ। ਇਸ ਮਗਰੋਂ ਜੋੜੇ ਸਮੇਤ ਦਰਜਨਾਂ ਮਹਿਮਾਨਾਂ ਨੂੰ ਹਸਪਤਾਲ ਲਿਜਾਇਆ ਗਿਆ। ਨਿਊਯਾਰਕ ਪੋਸਟ ਅਨੁਸਾਰ ਜੋੜਾ ਅਤੇ ਉਨ੍ਹਾਂ ਦੇ 30 ਤੋਂ ਵੱਧ ਮਹਿਮਾਨ ਇਤਾਲਵੀ ਰਿਸੈਪਸ਼ਨ ਸਥਾਨ ਤੋਂ 25 ਫੁੱਟ ਉੱਚੇ ਸਟੇਜ ਤੋਂ ਡਿੱਗ ਗਏ।
ਕੋਰੀਏਰ ਡੇਲਾ ਸੇਰਾ ਅਨੁਸਾਰ ਪਾਓਲੋ ਮੁਗਨਾਨੀ ਅਤੇ ਉਸਦੀ 26 ਸਾਲਾ ਇਤਾਲਵੀ-ਅਮਰੀਕੀ ਦੁਲਹਨ ਵੈਲੇਰੀਆ ਯਬਰਾ ਨੇ ਇਟਲੀ ਦੇ ਪਿਸਟੋਆ ਵਿੱਚ ਸਾਬਕਾ ਗਿਆਕਾਰਿਨੋ ਕਾਨਵੈਂਟ ਵਿੱਚ ਲਗਭਗ 150 ਲੋਕਾਂ ਨੂੰ ਆਪਣੇ ਵਿਆਹ ਦੀ ਰਿਸੈਪਸ਼ਨ ਵਿੱਚ ਬੁਲਾਇਆ ਸੀ। ਜਦੋਂ ਮਹਿਮਾਨ ਨੱਚ ਰਹੇ ਸਨ ਅਤੇ ਆਨੰਦ ਮਾਣ ਰਹੇ ਸਨ, ਤਾਂ ਅਚਾਨਕ ਸਟੇਜ ਦੇ ਫਰਸ਼ ਦਾ ਇੱਕ ਲੱਕੜ ਦਾ ਤਖ਼ਤਾ ਹੇਠਾਂ ਡਿੱਗ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਤਾਈਵਾਨ ਨਾਲ ਸਬੰਧ ਤੋੜਨ ਤੋਂ ਬਾਅਦ ਨਾਉਰੂ ਨਾਲ ਕੂਟਨੀਤਕ ਸਬੰਧ ਕੀਤੇ ਬਹਾਲ
ਲਾੜੇ ਮੁਗਨੈਨੀ ਨੇ ਡਾਕਟਰ ਨੂੰ ਦੱਸਿਆ ਕਿ ਫਰਸ਼ ਡਿੱਗਣ ਤੋਂ ਪਹਿਲਾਂ "ਹਰ ਕੋਈ ਖੁਸ਼ ਸੀ। ਅਚਾਨਕ ਇੱਕ ਪਲ ਵਿੱਚ ਉਸ ਨੇ ਲੋਕਾਂ ਦੇ ਡਿੱਗਣ ਦੀ ਅਵਾਜ਼ ਸੁਣੀ। ਉਸ ਨੇ ਆਪਣੇ ਉੱਪਰ ਹਰ ਤਰ੍ਹਾਂ ਦਾ ਮਲਬਾ, ਧੂੜ, ਛਿੜਕਾਅ ਡਿੱਗਦਾ ਦੇਖਿਆ"। ਉਸ ਨੇ ਦੱਸਿਆ,"ਮੈਂ ਇੱਕ ਭਿਆਨਕ ਹਾਲਾਤ ਵਿਚ ਸੀ ਅਤੇ ਕੁਝ ਵੀ ਕਰਨ ਵਿੱਚ ਅਸਮਰੱਥ ਸੀ।'' ਮੈਂ ਵੇਖਿਆ ਕੇ ਮੇਰੇ ਦੋਸਤ ਦੇ ਸਿਰ 'ਤੇ ਇੱਕ ਵੱਡਾ ਜ਼ਖ਼ਮ ਸੀ ਅਤੇ ਬਹੁਤ ਸਾਰਾ ਖੂਨ ਵਹਿ ਗਿਆ ਸੀ। ਫਿਰ ਮੈਨੂੰ ਡਰ ਜਿਹਾ ਮਹਿਸੂਸ ਹੋਇਆ ਕਿ ਮੇਰੀ ਪਤਨੀ ਸ਼ਾਇਦ ਮਲਬੇ ਹੇਠਾਂ ਦੱਬ ਗਈ ਹੈ। ਮੈਟਰੋ ਅਨੁਸਾਰ ਇਸ ਹਾਦਸੇ ਵਿਚ 6 ਗੰਭੀਰ ਰੂਪ ਨਾਲ ਜ਼ਖਮੀ ਹੋਏ ਅਤੇ 10 'ਮਾਮੂਲੀ' ਜ਼ਖਮੀ ਸਨ, ਜਿਨ੍ਹਾਂ ਦਾ ਇਲਾਜ ਇਟਲੀ ਦੇ ਪਿਸਤੋਆ ਦੇ ਸੈਨ ਜੈਕੋਪੋ ਹਸਪਤਾਲ ਵਿੱਚ ਚੱਲ ਰਿਹਾ ਹੈ।
ਤਸਵੀਰਾਂ ਵਿੱਚ ਦਿਖਾਇਆ ਗਿਆ ਕਿ ਜੋੜਾ ਹਸਪਤਾਲ ਦੇ ਵੱਖਰੇ ਬਿਸਤਰੇ ਵਿੱਚ ਇੱਕ-ਦੂਜੇ ਨਾਲ ਪਿਆ ਹੋਇਆ ਹੈ। ਉਨ੍ਹਾਂ ਨੇ ਹੱਥ ਫੜੇ ਹੋਏ ਹਨ ਅਤੇ ਲਾੜੇ ਦੀ ਬਾਂਹ 'ਤੇ ਡ੍ਰਿੱਪ ਸੀ। ਸਥਾਨ ਦੇ ਮਾਲਕਾਂ ਨੇ ਇੱਕ ਸਥਾਨਕ ਅਖ਼ਬਾਰ ਨੂੰ ਦੱਸਿਆ ਕਿ ਉਹ ਸਮਝ ਨਹੀਂ ਸਕੇ ਕਿ ਇਹ ਕਿਵੇਂ ਹੋਇਆ, ਇਸ ਨੂੰ "ਦੁਖਦਾਈ ਅਤੇ ਅਚਾਨਕ ਘਟਨਾ" ਕਿਹਾ। ਘਟਨਾ ਤੋਂ ਬਾਅਦ ਸਮਾਗਮ ਵਾਲੀ ਥਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਟੇਜ ਕਿਵੇਂ ਡਿੱਗੀ। ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਪਰਿਵਾਰ ਨੇ ਘਟਨਾ ਵਾਲੀ ਥਾਂ 'ਤੇ ਸ਼ਿਕਾਇਤ ਦਰਜ ਕਰਵਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ 'ਚ 40 ਮੁਕਤਿਆਂ ਦੀ ਯਾਦ ਕਰਵਾਇਆ ਗਿਆ ਸਮਾਗਮ
NEXT STORY