ਇਸਲਾਮਾਬਾਦ (ਭਾਸ਼ਾ)–ਪਿਛਲੇ ਮਹੀਨੇ ਅਫਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਸ਼ਰਨਾਰਥੀਆਂ ਦੀ ਭੀੜ ਲੱਗਣ ਦੇ ਡਰ ਨਾਲ ਪਾਕਿਸਤਾਨ ਨੇ ਗੁਆਂਢੀ ਦੇਸ਼ ਨਾਲ ਲੱਗੀ ਮੁੱਖ ਸਰਹੱਦ ਚਮਨ ਨੂੰ ਵੀਰਵਾਰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ। ਪਾਕਿਸਤਾਨ ਦਾ ਸਰਹੱਦੀ ਸ਼ਹਿਰ ਚਮਨ ਅਫਗਾਨਿਸਤਾਨ ਦੇ ਕੰਧਾਰ ਸੂਬੇ ’ਚ ਸਪਿਨ ਬੋਲਡਕ ਨਾਲ ਲੱਗਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਲਈ ਅਫਗਾਨਾਂ ਵੱਲੋਂ ਅਕਸਰ ਇਸ ਰਸਤੇ ਦੀ ਵਰਤੋਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਅੱਜ ਜੂੰਮੇ ਦੀ ਨਮਾਜ਼ ਤੋਂ ਬਾਅਦ ਸਰਕਾਰ ਬਣਾਏਗਾ ਤਾਲਿਬਾਨ
ਸੁਰੱਖਿਆ ਅਧਿਕਾਰੀਆਂ ਅਨੁਸਾਰ ਹਜ਼ਾਰਾਂ ਅਫਗਾਨੀ ਪਾਕਿਸਤਾਨ ’ਚ ਦਾਖਲ ਹੋਣ ਲਈ ਇਥੇ ਜਮ੍ਹਾ ਹੋ ਰਹੇ ਹਨ। ਪਾਕਿਸਤਾਨ ਦੇ ਅਧਿਕਾਰੀਆਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਜੇ ਸਰਹੱਦੀ ਨਿਯਮਾਂ ’ਚ ਢਿੱਲ ਦਿੱਤੀ ਗਈ ਤਾਂ ਲਗਭਗ 10 ਲੱਖ ਹੋਰ ਅਫਗਾਨੀ ਦੇਸ਼ ’ਚ ਦਾਖਲ ਹੋ ਜਾਣਗੇ।
ਇਹ ਵੀ ਪੜ੍ਹੋ : ਭਾਰਤ ਤੇ ਬ੍ਰਿਟੇਨ ਨੇ ਨਵੀਂ ਜਲਵਾਯੂ ਵਿੱਤ ਪਹਿਲ 'ਤੇ ਜਤਾਈ ਸਹਿਮਤੀ
ਅਫਗਾਨਿਸਤਾਨ ਨਾਲ ਪਾਕਿਸਤਾਨ ਦੀ 2500 ਕਿਲੋਮੀਟਰ ਤੋਂ ਵੱਧ ਲੰਬੀ ਸਰਹੱਦ ਦੇ 90 ਫੀਸਦੀ ਤੋਂ ਵੱਧ ਦੇ ਹਿੱਸੇ ’ਤੇ ਵਾੜ ਲਾ ਦਿੱਤੀ ਗਈ ਹੈ ਅਤੇ ਸਿਰਫ ਇਕ ਦਰਜਨ ਕ੍ਰਾਸਿੰਗ ਪੁਆਇੰਟ ’ਤੇ ਹੀ ਜਾਇਜ਼ ਯਾਤਰਾ ਦਸਤਾਵੇਜ਼ ਰੱਖਣ ਵਾਲਿਆਂ ਨੂੰ ਦਾਖਲੇ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪਾਕਿਸਤਾਨ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਉਹ ਹੋਰ ਜ਼ਿਆਦਾ ਸ਼ਰਨਾਰਥੀਆਂ ਨੂੰ ਰੱਖਣ ਦੀ ਹਾਲਤ ’ਚ ਨਹੀਂ ਹੈ। ਸਾਲ 1979 ’ਚ ਅਫਗਾਨਿਸਤਾਨ ’ਤੇ ਤਤਕਾਲੀ ਸੋਵੀਅਤ ਸੰਘ ਦੇ ਹਮਲੇ ਦੇ ਬਾਅਦ ਤੋਂ ਲਗਭਗ 30 ਲੱਖ ਅਫਗਾਨ ਸ਼ਰਨਾਰਥੀ ਪਾਕਿਸਤਾਨ ’ਚ ਰਹਿ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਇਕ ਬੇਰਹਿਮ ਸੰਗਠਨ, ਦੇਖਦੇ ਹਾਂ ਉਹ ਬਦਲਦੈ ਜਾਂ ਨਹੀਂ
NEXT STORY