ਕਾਬੁਲ (ਇੰਟ.)–ਅਫਗਾਨਿਸਤਾਨ ’ਤੇ ਕਬਜ਼ਾ ਜਮਾਉਣ ਤੋਂ ਬਾਅਦ ਹੁਣ ਤਾਲਿਬਾਨ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਨਵੀਂ ਸਰਕਾਰ ਦਾ ਐਲਾਨ ਕਰੇਗਾ। ਤਾਲਿਬਾਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਰਾਜ ਵਿਚ ਸ਼ਰੀਆ ਕਾਨੂੰਨ ਮੁਤਾਬਕ ਦੇਸ਼ ਚੱਲੇਗਾ ਅਤੇ ਲੋਕਤੰਤਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਤਾਲਿਬਾਨ ਨੇ ਦੇਸ਼ ਦੇ ਸੰਚਾਲਨ ਲਈ ਇਕ ਕੌਂਸਲ ਦਾ ਗਠਨ ਕਰਨ ਦਾ ਵਿਚਾਰ ਕੀਤਾ ਹੈ ਜਿਸਦਾ ਸਰਵ ਵਿਆਪਕ ਹਿਬਤੁੱਲਾਹ ਅਖੁੰਦਜਾਦਾ ਹੋਵੇਗਾ।
ਇਹ ਵੀ ਪੜ੍ਹੋ : ਭਾਰਤ ਤੇ ਬ੍ਰਿਟੇਨ ਨੇ ਨਵੀਂ ਜਲਵਾਯੂ ਵਿੱਤ ਪਹਿਲ 'ਤੇ ਜਤਾਈ ਸਹਿਮਤੀ
ਤਾਲਿਬਾਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਜਲਦੀ ਹੀ ਗਠਿਤ ਹੋਣ ਵਾਲੀ ਸਰਕਾਰ ਵਿਚ ਕਿਸੇ ਮਹਿਲਾ ਮੰਤਰੀ ਨੂੰ ਸ਼ਾਮਲ ਨਹੀਂ ਕੀਤਾ ਜਾਏਗਾ। ਤਾਲਿਬਾਨ ਦੀ ਸੱਤਾ 5 ਲੋਕਾਂ ਦੇ ਹੱਥਾਂ ਵਿਚ ਕੇਂਦਰਿਤ ਹੋਵੇਗੀ ਅਤੇ ਉਹ ਲੋਕ ਤਾਲਿਬਾਨ ਦੇ ਨੀਤੀ ਨਿਰਧਾਰਕ ਹਨ। ਇਹ ਪੰਜੇ ਉਹ ਲੋਕ ਹਨ ਜਿਨ੍ਹਾਂ ਨੇ ਤਾਲਿਬਾਨ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਕ ਪ੍ਰੀਸ਼ਦ ਬਣਾਈ ਜਾਏਗੀ ਜਿਸ ਵਿਚ 1272 ਮੈਂਬਰ ਹੋਣਗੇ ਜਿਨ੍ਹਾਂ ਵਿਚ ਅਫਗਾਨਿਸਤਾਨ ਦੇ ਸਾਰੇ ਭਾਈਚਾਰਿਆਂ ਨੂੰ ਪ੍ਰਤੀਨਿਧਤਾ ਦਿੱਤੀ ਜਾਵੇਗਾ। ਸਰਕਾਰ ਗਠਨ ਦਾ ਸਮਾਰੋਹ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਹੋਵੇਗਾ।
ਇਹ ਵੀ ਪੜ੍ਹੋ : ਕਾਬੁਲ ਹਵਾਈ ਅੱਡਾ ਕਦੋਂ ਖੁੱਲ੍ਹੇਗਾ, ਇਹ ਸਪੱਸ਼ਟ ਨਹੀਂ ਹੈ : ਕਤਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਸੀਂ ਸਿਰ ਤੋਂ ਪੈਰਾਂ ਤੱਕ ਬੁਰਕਾ ਪਾਉਣ ਨੂੰ ਤਿਆਰ, ਸਾਡੀਆਂ ਬੇਟੀਆਂ ਨੂੰ ਸਕੂਲਾਂ ’ਚ ਪੜ੍ਹਨ ਦੇਵੇ ਤਾਲਿਬਾਨ
NEXT STORY