ਲੰਡਨ– ਭਾਰਤੀ ਮੂਲ ਦੇ ਸਟੀਲ ਕਿੰਗ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਲਕਸ਼ਮੀ ਮਿੱਤਲ ਨੇ ਆਖਿਰਕਾਰ ਬ੍ਰਿਟੇਨ ਛੱਡਣ ਦਾ ਫੈਸਲਾ ਕੀਤਾ ਹੈ। ਮਿੱਤਲ ਵੱਲੋਂ ਇਹ ਕਦਮ ਯੂ. ਕੇ. ਦੀ ਲੇਬਰ ਸਰਕਾਰ ਵੱਲੋਂ ਅਮੀਰਾਂ ’ਤੇ ਸਖ਼ਤ ਟੈਕਸ ਸੁਧਾਰਾਂ ਦੀਆਂ ਤਿਆਰੀਆਂ ਦਰਮਿਆਨ ਉਠਾਇਆ ਗਿਆ ਹੈ।
ਇਕ ਰਿਪੋਰਟ ਦੇ ਅਨੁਸਾਰ ਮਿੱਤਲ ਹੁਣ ਸਵਿਟਜ਼ਰਲੈਂਡ ਜਾਂ ਦੁਬਈ ਜਾ ਸਕਦੇ ਹਨ। ਮਿੱਤਲ ਪਿਛਲੇ 30 ਸਾਲਾਂ ਤੋਂ ਬ੍ਰਿਟਿਸ਼ ਕਾਰੋਬਾਰ ਅਤੇ ਸਮਾਜ ਵਿਚ ਇਕ ਪ੍ਰਮੁੱਖ ਹਸਤੀ ਰਹੇ ਹਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਲੰਡਨ ਵਿਚ ਕਈ ਮਹਿੰਗੀਆਂ ਜਾਇਦਾਦਾਂ ਖਰੀਦੀਆਂ ਹਨ। ਉਨ੍ਹਾਂ ਨੇ ਫੁੱਟਬਾਲ ਕਲੱਬ ਕੁਈਨਜ਼ ਪਾਰਕ ਰੇਂਜਰਸ ਵਿਚ ਨਿਵੇਸ਼ ਕੀਤਾ ਅਤੇ ਲੇਬਰ ਪਾਰਟੀ ਵਿਚ 5 ਮਿਲੀਅਨ ਪੌਂਡ ਤੋਂ ਵੱਧ ਦਾ ਯੋਗਦਾਨ ਪਾਇਆ ਹੈ। 2008 ਵਿਚ ਉਨ੍ਹਾਂ ਦੀ ਦੌਲਤ 27.7 ਬਿਲੀਅਨ ਪੌਂਡ ਤੱਕ ਪਹੁੰਚ ਗਈ ਸੀ।
ਰੂਸ ਨੇ EU ਸ਼ਾਂਤੀ ਯੋਜਨਾ ਨੂੰ ਕੀਤਾ ਰੱਦ, ਕਿਹਾ- 'ਸਿਰਫ਼ ਅਮਰੀਕਾ ਤੋਂ ਮਿਲੀ ਸਿੱਧੀ ਜਾਣਕਾਰੀ 'ਤੇ ਭਰੋਸਾ'
NEXT STORY