ਲੰਡਨ - ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਕਿਹਾ ਕਿ ਜੇਕਰ ਜ਼ਰੂਰੀ ਹੋਵੇ ਤਾਂ ਉਨ੍ਹਾਂ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਫੌਜ ਦੀ ਵਰਤੋਂ ਕਰਨੀ ਚਾਹੀਦੀ ਹੈ। ਵੀਰਵਾਰ ਨੂੰ ਲੰਡਨ ਵਿਚ ਇਕ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਟਰੰਪ ਨੇ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀ ਦੇਸ਼ ਨੂੰ ਅੰਦਰੋਂ ਬਰਬਾਦ ਕਰ ਦੇ ਹਨ। ਦੋਵੇਂ ਧਿਰਾਂ ਵਿਚਾਲੇ ਗਾਜ਼ਾ ’ਚ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦੇ ਮੁੱਦੇ ’ਤੇ ਸਹਿਮਤੀ ਨਹੀਂ ਬਣੀ।
ਸਟਾਰਮਰ ਨੇ ਕਿਹਾ ਕਿ ਅਮਰੀਕਾ ਅਤੇ ਬ੍ਰਿਟੇਨ ਸਭ ਤੋਂ ਚੰਗੇ ਦੋਸਤ ਹਨ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕ੍ਰੇਨ ’ਤੇ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਸ਼ਾਂਤੀ ਚਾਹੁਣ ਵਾਲੇ ਅਜਿਹੇ ਕੰਮ ਨਹੀਂ ਕਰਦੇ। ਟਰੰਪ ਨੇ ਪੁਤਿਨ ’ਤੇ ਵੀ ਗੁੱਸਾ ਜ਼ਾਹਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਬਹੁਤ ਨਿਰਾਸ਼ ਕੀਤਾ ਹੈ। ਸਟਾਰਮਰ ਨੇ ਗਾਜ਼ਾ ਵਿਚ ਸ਼ਾਂਤੀ ਦੀ ਅਪੀਲ ਕੀਤੀ, ਪਰ ਟਰੰਪ ਨੇ ਫਲਸਤੀਨ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ। ਟਰੰਪ ਨੇ ਬ੍ਰਿਟੇਨ ਵਿਚ ਬੋਲਣ ਦੀ ਆਜ਼ਾਦੀ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ‘ਬ੍ਰਿਟੇਨ ਵਿਚ ਆਜ਼ਾਦੀ ਦੀਆਂ ਰਵਾਇਤਾਂ’ ਨੂੰ ਬਣਾਈ ਰੱਖਿਆ ਜਾਣਾ ਚਾਹੀਦਾ ਹੈ। ਦੋਵਾਂ ਧਿਰਾਂ ਨੇ ਇਕ ਵੱਡੇ ਤਕਨਾਲੋਜੀ ਨਿਵੇਸ਼ ਸਮਝੌਤੇ ’ਤੇ ਦਸਤਖਤ ਕੀਤੇ। ਟਰੰਪ ਨੇ ਕਿਹਾ ਕਿ ਇਹ ਇਕ ‘ਨਵੀਂ ਤਕਨੀਕੀ ਕ੍ਰਾਂਤੀ’ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਨੇ ਮਈ ਵਿਚ ਹੋਏ ਅਮਰੀਕਾ-ਬ੍ਰਿਟੇਨ ਵਪਾਰ ਸਮਝੌਤੇ ਦੀ ਪ੍ਰਸ਼ੰਸਾ ਕੀਤੀ ਅਤੇ ਸਟਾਰਮਰ ਨੂੰ ‘ਵਧੀਆ ਡੀਲ ਕਰਨ ਵਾਲਾ’ ਦੱਸਿਆ।
ਪ੍ਰੈੱਸ ਕਾਨਫਰੰਸ ਤੋਂ ਏ.ਬੀ.ਸੀ. ਨਿਊਜ਼ ਚੈਨਲ ਨੂੰ ਬਾਹਰ ਰੱਖਿਆ ਗਿਆ
ਪ੍ਰੈਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਟਰੰਪ ਨੇ ਆਸਟ੍ਰੇਲੀਆਈ ਨਿਊਜ਼ ਚੈਨਲ ਏ. ਬੀ. ਸੀ. ਨੂੰ ਬਾਹਰ ਕਰ ਦਿੱਤਾ। ਇਸਦੇ ਪਿੱਛੇ ਥਾਂ ਦੀ ਕਮੀ ਦਾ ਕਾਰਨ ਦੱਸਿਆ ਗਿਆ। ਕੁਝ ਦਿਨ ਪਹਿਲਾਂ ਏ. ਬੀ. ਸੀ. ਪੱਤਰਕਾਰ ਜਾਨ ਲਿਓਨਸ ਅਤੇ ਟਰੰਪ ਵਿਚਾਲੇ ਵਾਸ਼ਿੰਗਟਨ ਵਿਚ ਬਹਿਸ ਹੋ ਗਈ ਸੀ।
ਏ. ਬੀ. ਸੀ. ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਲਿਓਨਜ਼ ਦੇ ਸਵਾਲਾਂ ਕਾਰਨ ਅਜਿਹਾ ਹੋਇਆ। ਦਰਅਸਲ, ਲਿਓਨਜ਼ ਨੇ ਟਰੰਪ ਨੂੰ ਪੁੱਛਿਆ ਸੀ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦੀ ਆਮਦਨ ਕਿੰਨੀ ਵਧੀ ਹੈ। ਟਰੰਪ ਨੂੰ ਇਹ ਸਵਾਲ ਪਸੰਦ ਨਹੀਂ ਆਇਆ। ਉਨ੍ਹਾਂ ਨੇ ਗੁੱਸੇ ਵਿਚ ਕਿਹਾ- ਤੂੰ ਆਸਟ੍ਰੇਲੀਆ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਟਰੰਪ ਨੇ ਲਿਓਨਜ਼ ਨੂੰ ਚੁੱਪ ਰਹਿਣ ਲਈ ਕਿਹਾ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਨੀਜ਼ ਨੂੰ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ।
ਮੈਂ ਭਾਰਤ ਤੇ ਪੀ.ਐੱਮ. ਮੋਦੀ ਦੇ ਬਹੁਤ ਨੇੜੇ
ਅਮਰੀਕਾ ਤੇ ਭਾਰਤ ਸਬੰਧੀ ਇਕ ਵਾਰ ਮੁੜ ਤੋਂ ਪਟੜੀ ’ਤੇ ਪਰਤਦੇ ਨਜ਼ਰ ਆ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕਰਦੇ ਆ ਰਹੇ ਹਨ। ਬ੍ਰਿਟੇਨ ਦੀ ਆਪਣੀ ਯਾਤਰਾ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਇਕ ਵਾਰ ਮੁੜ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਨਾਲ ਆਪਣੇ ਸਬੰਧਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੇ ਬਹੁਤ ਨੇੜੇ ਹਨ। ਉਨ੍ਹਾਂ ਦੀ ਬਹੁਤ ਚੰਗੀ ਦੋਸਤੀ ਹੈ। ਟਰੰਪ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਜਦੋਂ ਉਨ੍ਹਾਂ ਨੇ ਯੂਰਪ ਦੀ ਧਰਤੀ ’ਤੇ ਖੜ੍ਹੇ ਹੋ ਕੇ ਰੂਸੀ ਤੇਲ ਖਰੀਦਣ ਲਈ ਯੂਰਪੀਅਨ ਦੇਸ਼ਾਂ ਦੀ ਆਲੋਚਨਾ ਕੀਤੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਨਾਲ ਖੜ੍ਹੇ ਟਰੰਪ ਨੇ ਦਲੀਲ ਦਿੱਤੀ ਕਿ ਜੇਕਰ ਯੂਰਪ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਦਾ ਹੈ, ਤਾਂ ਇਹ ਮਾਸਕੋ ਨੂੰ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦਾ ਹੈ।
ਸ਼ੇਖ ਹਸੀਨਾ ਪਛਾਣ ਪੱਤਰ ਹੋ ਗਿਆ ਬਲਾਕ, ਹੁਣ ਨਹੀਂ ਪਾ ਸਕੇਗੀ ਵੋਟ
NEXT STORY