ਫਲੋਰੀਡਾ— ਅਮਰੀਕਾ ਦੇ ਸੂਬੇ ਫਲੋਰੀਡਾ ਵਿਚ ਆਏ ਤੂਫਾਨ ਨੇ ਕਾਫੀ ਤਬਾਹੀ ਮਚਾਈ। ਇਸ ਤੂਫਾਨ ਦੌਰਾਨ ਜਿੱਥੇ ਕੁਝ ਲੋਕ ਆਪਣੀਆਂ ਜਾਨਾਂ ਬਚਾਉਣ ਦੀ ਕੋਸ਼ਿਸ ਵਿਚ ਲੱਗੇ ਹੋਏ ਸਨ, ਉੱਥੇ ਕੁਝ ਲੋਕਾਂ ਨੇ ਸ਼ੋਅਰੂਮ ਅਤੇ ਦੁਕਾਨਾਂ ਵਿਚ ਭਿਆਨਕ ਲੁੱਟਮਾਰ ਕੀਤੀ।
ਇਹ ਘਟਨਾ ਫਲੋਰੀਡਾ ਦੇ ਮਿਆਮੀ ਸ਼ਹਿਰ ਦੀ ਹੈ। ਇੱਥੇ ਮਿਆਮੀ ਪੁਲਸ ਨੇ ਇਰਮਾ ਤੂਫਾਨ ਦੌਰਾਨ ਲੁੱਟਮਾਰ ਦੇ ਮਾਮਲੇ ਵਿਚ 50 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਇਰਮਾ ਤੂਫਾਨ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਕਈ ਜਗ੍ਹਾ ਕਰਫਿਊ ਜਿਹੇ ਹਾਲਾਤ ਹਨ। ਸਥਾਨਕ ਪੁਲਸ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਈ ਅਪਰਾਧਿਕ ਗਤੀਵਿਧੀ ਨਾ ਹੋਵੇ ਪਰ ਕੁਝ ਲੋਕਾਂ ਨੇ ਮਿਆਮੀ ਸ਼ਹਿਰ ਵਿਚ ਵਾਲਮਾਰਟ ਦੇ ਕਈ ਸਟੋਰ ਅਤੇ ਸ਼ਾਪਿੰਗ ਕੰਪਲੈਕਸ ਦੇ ਤਾਲੇ ਤੋੜ ਉਨ੍ਹਾਂ ਵਿਚ ਲੁੱਟਮਾਰ ਕੀਤੀ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਕਈ ਜੋੜੀ ਜੁੱਤੇ, ਲੈਪਟਾਪ, ਮੋਬਾਇਲ ਫੋਨ ਅਤੇ ਕੱਪੜੇ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਪੁਲਸ ਨੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਸਿੰਗਾਪੁਰ ਦੇ ਸਮੁੰਦਰੀ ਖੇਤਰ 'ਚ ਟੈਂਕਰ-ਡਰੇਜਰ ਦੀ ਟੱਕਰ, 5 ਲਾਪਤਾ
NEXT STORY