ਲਾਸ ਏਂਜਲਸ (ਭਾਸ਼ਾ)- ਅਮਰੀਕਾ ਦੀ ਇੱਕ ਅਪੀਲ ਅਦਾਲਤ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਸੁਣਾਇਆ ਕਿ ਪੋਰਨ ਸਟਾਰ ਸਟੋਰਮੀ ਡੇਨੀਅਲ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਾਣਹਾਨੀ ਦੇ ਮੁਕੱਦਮੇ ਵਿੱਚ ਕਾਨੂੰਨੀ ਖ਼ਰਚੇ ਵਜੋਂ 1,22,000 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਦੱਸ ਦੇਈਏ ਕਿ ਸਟੋਰਮੀ ਡੇਨੀਅਲ ਨੇ ਕੈਲੀਫੋਰਨੀਆ ਵਿੱਚ 9ਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਵਿੱਚ ਡੋਨਾਲਡ ਟਰੰਪ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿੱਚ ਅਦਾਲਤ ਨੇ ਸਟੋਰਮੀ ਡੇਨੀਅਲ ਨੂੰ ਹੀ ਦੋਸ਼ੀ ਠਹਿਰਾਇਆ ਹੈ।
ਇਹ ਵੀ ਪੜ੍ਹੋ: ਮਾਲ ਗੱਡੀ ’ਤੇ ਸੈਲਫੀ ਲੈਣੀ ਪਈ ਮਹਿੰਗੀ ; ਹਾਈ ਵੋਲਟੇਜ ਤਾਰ ਦੀ ਲਪੇਟ ’ਚ ਆ ਕੇ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ
ਟਰੰਪ 2016 ਦੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਪੋਰਨ ਸਟਾਰ ਸਟੋਰਮੀ ਡੇਨੀਅਲ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਭੁਗਤਾਨ ਕੀਤੇ ਜਾਣ ਦੇ ਦੋਸ਼ਾਂ ਨਾਲ ਜੁੜੇ ਅਪਰਾਧਿਕ ਮਾਮਲੇ ਵਿਚ ਸੁਣਵਾਈ ਲਈ ਮੰਗਲਵਾਰ ਨੂੰ ਮੈਨਹਟਨ ਦੀ ਅਦਾਲਤ ਵਿੱਚ ਆਤਮ-ਸਮਰਪਣ ਕਰਨ ਪਹੁੰਚੇ ਸਨ। ਡੇਨੀਅਲ ਨੇ ਦੋਸ਼ ਲਗਾਇਆ ਸੀ ਕਿ 2006 ਵਿੱਚ ਟਰੰਪ ਨਾਲ ਉਸਦਾ ਅਫੇਅਰ ਸੀ ਅਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉਸਨੂੰ ਆਪਣਾ ਮੂੰਹ ਬੰਦ ਰੱਖਣ ਲਈ 1,30,000 ਡਾਲਰ ਦਾ ਭੁਗਤਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪੋਰਨ ਸਟਾਰ ਮਾਮਲਾ: ਟਰੰਪ ਨੇ ਕਿਹਾ- ਮੈਂ ਬੇਕਸੂਰ ਹਾਂ, ਮੇਰਾ ਇਕਮਾਤਰ ਅਪਰਾਧ ਸਿਰਫ਼...
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਜਬ-ਗਜ਼ਬ : ਵਿਗਿਆਨੀਆਂ ਨੂੰ ਦੂਰ ਗ੍ਰਹਿ ਤੋਂ ਆਇਆ ਸਿਗਨਲ ਕੀ ਏਲੀਅਨਜ਼ ਨੇ ਭੇਜਿਆ ਹੈ?
NEXT STORY