ਇੰਟਰਨੈਸ਼ਨਲ ਡੈਸਕ- ਪਾਕਿਸਤਾਨ, ਅਫਗਾਨਿਸਤਾਨ ਅਤੇ ਤਜ਼ਾਕਿਸਤਾਨ ਦੇ ਸਰਹੱਦੀ ਇਲਾਕਿਆਂ 'ਚ ਸ਼ਨੀਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ। ਸਥਾਨਕ ਸਮੇਂ ਅਨੁਸਾਰ ਭੂਚਾਲ ਸਵੇਰੇ 9 ਵਜੇ ਦੇ ਕਰੀਬ ਆਇਆ। ਭੂਚਾਲ ਦੇ ਝਟਕਿਆਂ ਕਾਰਨ ਲੋਕ ਘਬਰਾ ਕੇ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਏ।
ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂਕੁਸ਼ ਪਰਬਤੀ ਖੇਤਰ ਦੇ ਨੇੜੇ ਦੱਸਿਆ ਜਾ ਰਿਹਾ ਹੈ ਜੋ ਹਮੇਸ਼ਾ ਭੂਚਾਲੀ ਗਤੀਵਿਧੀਆਂ ਲਈ ਜਾਣਿਆਂ ਜਾਂਦਾ ਹੈ। ਹਾਲਾਂਕਿ, ਫਿਲਹਾਲ ਕਿਸੇ ਵੱਡੇ ਜਾਨ-ਮਾਲ ਦੇ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਭੂਚਾਲ ਕਾਰਨ ਪਾਕਿਸਤਾਨ ਦੇ ਖੈਬਰ ਪਖਤੂਨਖਵਾ, ਅਫਗਾਨਿਸਤਾਨ ਦੇ ਉੱਤਰੀ ਖੇਤਰ ਅਤੇ ਤਜ਼ਾਕਿਸਤਾਨ ਦੇ ਸੁਦੂਰਵਰਤੀ ਇਲਾਕਿਆਂ 'ਚ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਇਲਾਕਾ ਤਿੰਨ ਟੈਕਟਾਨਿਕ ਪਲੇਟਾਂ ਦੇ ਮਿਲਣ ਵਾਲੇ ਖੇਤਰ 'ਚ ਆਉਂਦਾ ਹੈ, ਇਸ ਲਈ ਇਥੇ ਹਮੇਸ਼ਾ ਹਲਕੇ ਤੋਂ ਮੱਧਮ ਭੂਚਾਲ ਆਉਂਦੇ ਰਹਿੰਦੇ ਹਨ।
ਦੁਨੀਆਭਰ 'ਚ ਡਾਊਨ ਹੋਇਆ ਸੋਸ਼ਲ ਮੀਡੀਆ ਪਲੇਟਫਾਰਮ X, ਪ੍ਰੇਸ਼ਾਨ ਹੋਏ ਯੂਜਰਸ
NEXT STORY