ਨਿਊਯਾਰਕ/ਸੈਕਰਾਮੈਂਟੋ (ਰਾਜ ਗੋਗਨਾ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਆਪਣੇ ਨੌਰਥ ਅਮਰੀਕਾ ਦੇ ਦੌਰੇ ਦੌਰਾਨ ਕੈਲੀਫੋਰਨੀਆ ਰਾਜ ਦੇ ਸ਼ਹਿਰ ਸੈਕਰਾਮੈਂਟੋ ਵਿਖੇ ਪਹੁੰਚ ਗਏ ਹਨ। ਇਥੇ ਉਹ ਵੱਖ-ਵੱਖ ਸਮਾਗਮਾਂ ‘ਚ ਹਿੱਸਾ ਲੈਣਗੇ, ਜਿਨ੍ਹਾਂ ਵਿਚੋਂ ਪਹਿਲਾਂ ਪ੍ਰਮੁੱਖ ਸਮਾਗਮ ਸੈਕਰਾਮੈਂਟੋ ਅਤੇ ਦੂਜਾ ਫੇਅਰਫੀਲਡ ਵਿਖੇ ਹੋਵੇਗਾ। ਇਸ ਤੋਂ ਇਲਾਵਾ ਉਹ ਵੱਖ-ਵੱਖ ਸ਼ਖਸੀਅਤਾਂ ਨਾਲ ਵੀ ਮੁਲਾਕਾਤਾਂ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਜੰਗਲੀ ਅੱਗ ਦਾ ਕਹਿਰ, 450 ਤੋਂ ਵੱਧ ਘਰ ਖਤਰੇ 'ਚ, ਹਾਈ ਅਲਰਟ ਜਾਰੀ (ਤਸਵੀਰਾਂ)
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੈਲੀਫੋਰਨੀਆ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਡਾ. ਓਬਰਾਏ ਨੂੰ ਮਿਲਣ ਲਈ ਕੈਲੀਫੋਰਨੀਆ ਦੀਆਂ ਉੱਚ ਸ਼ਖਸੀਅਤਾਂ ਪਹੁੰਚ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਡਾ. ਐੱਸ.ਪੀ. ਸਿੰਘ ਓਬਰਾਏ ਸ਼ਿਕਾਗੋ ਅਤੇ ਐਡਮਿੰਟਨ ਵਿਖੇ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਕੈਲੀਫੋਰਨੀਆ ਤੋਂ ਬਾਅਦ ਉਹ ਸਿਆਟਲ, ਵੈਨਕੂਵਰ, ਨਿਊਯਾਰਕ, ਨਿਊਜਰਸੀ, ਵਾਸ਼ਿੰਗਟਨ ਡੀ.ਸੀ. ਆਦਿ ਥਾਂਵਾਂ ‘ਤੇ ਪਹੁੰਚਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 83 ਫਲਸਤੀਨੀ
NEXT STORY