ਜਕਾਰਤਾ (ਭਾਸ਼ਾ)- ਪੱਛਮੀ ਇੰਡੋਨੇਸ਼ੀਆ ਵਿੱਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦਾ ਕੇਂਦਰ ਸਮੁੰਦਰ ਵਿੱਚ ਸੀ। ਭੂਚਾਲ ਨਾਲ ਕਿਸੇ ਗੰਭੀਰ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 6.0 ਮਾਪੀ ਗਈ ਹੈ ਅਤੇ ਇਸ ਦਾ ਕੇਂਦਰ ਆਚੇ ਸੂਬੇ ਦੇ ਤੱਟੀ ਜ਼ਿਲ੍ਹੇ ਸਿੰਗਕਿਲ ਤੋਂ 48 ਕਿਲੋਮੀਟਰ ਦੱਖਣ-ਪੂਰਬ ਵਿਚ 48 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਇੰਡੋਨੇਸ਼ੀਆ ਦੀ ਆਬਾਦੀ 27 ਕਰੋੜ ਤੋਂ ਵੱਧ ਹੈ। ਪ੍ਰਸ਼ਾਂਤ ਮਹਾਸਾਗਰ 'ਚ 'ਰਿੰਗ ਆਫ ਫਾਇਰ' 'ਤੇ ਸਥਿਤ ਹੋਣ ਕਾਰਨ ਇੱਥੇ ਭੂਚਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਜਾਵਾ ਦੇ ਸਿਆਨਜੂਰ ਸ਼ਹਿਰ ਵਿੱਚ 21 ਨਵੰਬਰ ਨੂੰ ਆਏ 5.6 ਤੀਬਰਤਾ ਵਾਲੇ ਭੂਚਾਲ ਵਿੱਚ ਘੱਟੋ-ਘੱਟ 331 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲਗਭਗ 600 ਲੋਕ ਜ਼ਖ਼ਮੀ ਹੋ ਗਏ ਸਨ।
ਦੱਖਣੀ ਕੋਰੀਆ 'ਚ ਬਰਫ਼ਬਾਰੀ ਦੌਰਾਨ 4 ਦਰਜਨ ਤੋਂ ਵਧੇਰੇ ਵਾਹਨਾਂ ਦੀ ਜ਼ਬਰਦਸਤ ਟੱਕਰ, ਮਚੀ ਹਫੜਾ-ਦਫੜੀ
NEXT STORY