ਬਰਲਿਨ(ਬਿਊਰੋ)— ਸਾਈਂਸ ਵਿਸ਼ੇ ਨੂੰ ਬੰਦ ਜਮਾਤਾਂ ਵਿਚ ਪੜ੍ਹਨ ਦੀ ਬਜਾਏ ਜਮਾਤ ਤੋਂ ਬਾਹਰ ਪੜ੍ਹਾਉਣ ਨਾਲ ਵਿਦਿਆਰਥੀਆਂ ਨੂੰ ਜ਼ਿਆਦਾ ਸਿੱਖਣ ਅਤੇ ਇਸ ਵਿਚ ਸ਼ਾਮਲ ਹੋਣ ਦੀ ਪ੍ਰੇਰਣਾ ਮਿਲਦੀ ਹੈ। ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਟੈਕਨੀਕਲ ਯੂਨੀਵਰਸਿਟੀ ਆਫ ਮਿਊਨਿਖ (ਈ. ਯੂ. ਐਮ) ਅਤੇ ਯੂਨੀਵਰਸਿਟੀ ਆਫ ਮੇਨਜ ਵਿਚ ਹੋਏ ਅਧਿਐਨ ਵਿਚ ਲੋਅਰ ਸੈਕੰਡਰੀ ਪੱਧਰ 'ਤੇ ਜਮਾਤ ਤੋਂ ਬਾਹਰ ਪੜ੍ਹਾਉਣ ਦੀ ਸਲਾਹ ਦਿੱਤੀ ਗਈ।
ਕਰੀਬ 300 ਵਿਦਿਆਰਥੀਆਂ ਨੇ 'ਰਿਸਰਚ ਵੀਕ' ਨਾਮਕ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿਸ ਦਾ ਉਦੇਸ਼ ਕੁਦਰਤੀ ਵਿਗਿਆਨ ਨੂੰ ਲੈ ਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਸੀ। ਵਿਦਿਆਰਥੀਆਂ ਨੂੰ ਇਕ ਹਫਤੇ ਤੱਕ ਜਮਾਤ ਵਿਚ ਰੱਖਿਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਸਾਈਟ 'ਤੇ ਲਿਜਾਇਆ ਗਿਆ। ਜਿਸ ਤੋਂ ਬਾਅਦ ਹਫਤੇ ਦੇ ਆਖੀਰ 'ਤੇ ਵਿਦਿਆਰਥੀਆਂ ਨੇ ਜਮਾਤ ਤੋਂ ਬਾਹਰ ਹੋਣ ਵਾਲੀ ਪੜ੍ਹਾਈ ਦੇ ਬਾਰੇ ਵਿਚ ਆਪਣੇ ਅਨੁਭਵ ਸਾਂਝੇ ਕੀਤੇ। ਖੋਜਕਰਤਾਵਾਂ ਨੇ ਦੱਸਿਆ ਕਿ ਅਧਿਐਨ ਵਿਚ ਪਤਾ ਲੱਗਾ ਹੈ ਕਿ ਜਮਾਤ ਵਿਚ ਪੜ੍ਹਾਈ ਦੀ ਤੁਲਨਾ ਵਿਚ ਬਾਹਰ ਹੋਣ ਵਾਲੀ ਪੜ੍ਹਾਈ ਵਿਚ ਬੱਚਿਆਂ ਵਿਚ ਜ਼ਿਆਦਾ ਸਿੱਖਣ ਦੀ ਚਾਹਤ ਦਿਖਾਈ ਦਿੱਤੀ।
ਉੱਤਰੀ ਕੋਰੀਆ ਉੱਤੇ ਹੁਣ ਤੱਕ ਦੀਆਂ ਸਖ਼ਤ ਪਾਬੰਦੀਆਂ ਐਲਾਨੇਗਾ ਅਮਰੀਕਾ
NEXT STORY