ਇੰਟਰਨੈਸ਼ਨਲ ਡੈਸਕ- ਦੱਖਣੀ-ਅਮਰੀਕੀ ਦੇਸ਼ ਕੋਲੰਬੀਆ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉੱਤਰ-ਪੱਛਮੀ ਸੂਬੇ ਐਂਟੀਓਕੀਆ 'ਚ ਐਤਵਾਰ ਨੂੰ ਬੀਚ 'ਤੇ ਆਪਣੀ ਗ੍ਰੈਜੂਏਸ਼ਨ ਪੂਰੀ ਹੋਣ ਦਾ ਜਸ਼ਨ ਮਨਾਉਣ ਗਏ ਵਿਦਿਆਰਥੀਆਂ ਨਾਲ ਭਰੀ ਇਕ ਬੱਸ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਕਾਰਨ ਘੱਟੋ-ਘੱਟ 17 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖਮੀ ਹੋ ਗਏ।
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਬੱਸ ਕੈਰੇਬੀਅਨ ਖੇਤਰ ਦੇ ਸੈਲਾਨੀ ਸ਼ਹਿਰ ਟੋਲੂ ਤੋਂ ਨਿਕਲੀ ਸੀ ਅਤੇ ਟੂਰ ਤੋਂ ਵਾਪਸ ਆ ਰਹੀ ਸੀ। ਐਂਟੀਓਕੀਆ ਦੇ ਗਵਰਨਰ ਐਂਡਰੇਸ ਜੂਲੀਅਨ ਰੈਂਡੋਨ ਨੇ ਕਿਹਾ ਕਿ ਇਹ ਹਾਦਸਾ ਐਂਟੀਓਕੀਆ ਦੀ ਰੇਮੇਡੀਓਸ ਨਗਰਪਾਲਿਕਾ ਵਿੱਚ ਵਾਪਰਿਆ, ਹਾਲਾਂਕਿ ਹਾਦਸੇ ਦਾ ਕਾਰਨ ਅਜੇ ਵੀ ਅਣਜਾਣ ਹੈ।
ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੇ ਇਕ ਪੋਸਟ ਸਾਂਝੀ ਕਰ ਕੇ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ, "ਪੂਰਾ ਐਂਟੀਓਕੀਆ ਪ੍ਰਸ਼ਾਸਨ ਬੀਚ 'ਤੇ ਆਪਣੇ ਗ੍ਰੈਜੂਏਸ਼ਨ ਸਮਾਰੋਹ ਦਾ ਜਸ਼ਨ ਮਨਾਉਣ ਤੋਂ ਬਾਅਦ ਬੇਲੋ ਨਗਰਪਾਲਿਕਾ ਵਾਪਸ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰੇ ਦੁਖਦਾਈ ਬੱਸ ਹਾਦਸੇ ਵਿੱਚ 17 ਲੋਕਾਂ ਦੀ ਮੌਤ 'ਤੇ ਸੋਗ ਪ੍ਰਗਟ ਕਰਦਾ ਹੈ।"
ਕੈਨੇਡਾ 'ਚ ਵੱਡਾ ਹਾਦਸਾ ! ਪੁਲਸ ਦੀ ਗੱਡੀ ਨਾਲ ਟੱਕਰ ਮਗਰੋਂ ਔਰਤ ਦੀ ਗਈ ਜਾਨ
NEXT STORY