ਖਰਟੂਮ (ਬਿਊਰੋ)— ਦੱਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਿਚ ਸੇਵਾ ਦੇ ਰਹੇ ਭਾਰਤੀ ਸ਼ਾਂਤੀ ਰੱਖਿਅਕਾਂ ਦੀ ਯੁੱਧ ਨਾਲ ਤਬਾਹ ਹੋਏ ਰਾਸ਼ਟਰ ਦੇ ਇਕ ਕਸਬੇ ਵਿਚ ਸਿਹਤ ਸੰਸਥਾਵਾਂ ਦੀ ਮੁੜ ਉਸਾਰੀ ਦੀਆਂ ਕੋਸ਼ਿਸ਼ਾਂ ਲਈ ਪ੍ਰਸ਼ੰਸਾ ਕੀਤੀ ਗਈ ਹੈ। ਸਿਹਤ ਸੰਸਥਾ ਦੇ ਅੱਪਗ੍ਰੇਡ ਹੋਣ ਦੇ ਨਾਲ ਹੀ ਖਾਸ ਮੈਡੀਕਲ ਸਿਖਲਾਈ ਸ਼ੁਰੂ ਹੋ ਸਕੇਗੀ। ਬੋਰ ਸਥਿਤ ਜੋਂਗਲੇਈ ਸਿਹਤ ਸੰਸਥਾ ਦਸੰਬਰ 2013 ਵਿਚ ਸ਼ੁਰੂ ਹੋਏ ਸੰਘਰਸ਼ ਦੌਰਾਨ ਹੋਈ ਭੰਨਤੋੜ ਦੇ ਬਾਅਦ ਬੀਤੇ 5 ਸਾਲਾਂ ਤੋਂ ਕੰਮ ਨਹੀਂ ਕਰ ਰਹੀ ਸੀ।
ਬੋਰ ਹਸਪਤਾਲ ਵੀ ਖਾਲੀ ਪਿਆ ਹੋਇਆ ਸੀ। ਪਰ ਉਸ ਨੂੰ ਮੁੜ ਸ਼ੁਰੂ ਹੋਇਆਂ ਕਾਫੀ ਸਮਾਂ ਹੋ ਗਿਆ ਹੈ ਜਦਕਿ ਜੋਂਗਲੇਈ ਸਿਹਤ ਸੰਸਥਾ ਲੰਬੇਂ ਸਮੇਂ ਤੱਕ ਬੰਦ ਰਹੀ। ਦੱਖਣੀ ਸੂਡਾਨ ਦੇ ਸੰਯੁਕਤ ਰਾਸ਼ਟਰ ਮਿਸ਼ਨ (ਯੂ.ਐੱਨ.ਆਈ.ਐੱਮ.ਐੱਸ.ਐੱਸ.) ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ ਦੱਖਣੀ ਸੂਡਾਨ ਦੀ ਸਰਕਾਰ ਦੀ ਇਕ ਅਪੀਲ 'ਤੇ ਸੰਯੁਕਤ ਰਾਸ਼ਟਰ ਅਤੇ ਭਾਰਤੀ ਸ਼ਾਂਤੀ ਰੱਖਿਅਕਾਂ ਨੇ ਕੇਂਦਰ ਵਿਚ ਪਾਣੀ ਦੀ ਸਪਲਾਈ ਪ੍ਰਣਾਲੀ, ਜਨਰੇਟਰ ਅਤੇ ਲਾਈਟਿੰਗ 'ਤੇ ਕੰਮ ਕਰਨ ਦੇ ਨਾਲ ਹੀ ਉਸ ਦੀ ਮੁਰੰਮਤ ਲਈ ਕਾਫੀ ਕੰਮ ਕੀਤਾ ਅਤੇ ਮੈਡੀਕਲ ਸਹੂਲਤਾਂ ਦੇਣ ਲਈ ਲੋੜੀਂਦੇ ਢਾਂਚੇ ਨੁੰ ਖੜ੍ਹਾ ਕੀਤਾ। ਮਹੀਨੇ ਦੇ ਅਖੀਰ ਤੱਕ ਸਿਹਤ ਕੇਂਦਰ 40 ਲੋਕਾਂ ਲਈ ਸਿਖਲਾਈ ਸ਼ੁਰੂ ਕਰ ਦੇਵੇਗਾ ਜੋ ਨਰਸ, ਦਾਈ ਅਤੇ ਹੋਰ ਸਟਾਫ ਦੀਆਂ ਜ਼ਿੰਮੇਵਾਰੀਆਂ ਨਿਭਾਉਣਗੇ।
ਧਮਕਾਉਣ ਨਾਲ ਸੁਸਤ ਹੋ ਜਾਂਦੈ ਬੱਚਿਆਂ ਦਾ ਦਿਮਾਗ
NEXT STORY