ਕਾਹਿਰਾ— ਸੂਡਾਨ ਦੇ ਸਾਬਕਾ ਰਾਸ਼ਟਰਪਤੀ ਉਮਰ ਅਲ-ਬਸ਼ੀਰ ਨੂੰ ਅਪ੍ਰੈਲ 'ਚ ਸੱਤਾ ਤੋਂ ਬਾਹਰ ਕੀਤੇ ਜਾਣ ਦੇ ਬਾਅਦ ਸਰਕਾਰ ਬਣਾਉਣ ਦੇ ਸਮਝੌਤੇ ਤਹਿਤ ਪਹਿਲੀ ਵਾਰ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ। ਇਸ 'ਚ ਤਿੰਨ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਸਮਾ ਅਬਦਾਲਾ ਸੂਡਾਨ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਬਣੀ ਹੈ ਅਤੇ ਉਨ੍ਹਾਂ ਨਾਲ ਹੋਰ 2 ਔਰਤਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਗਿਆ ਹੈ।
ਸੂਡਾਨ 'ਚ ਫੌਜ ਵਲੋਂ ਅਪ੍ਰੈਲ 'ਚ ਤਖਤਾਪਲਟ ਕੀਤੇ ਜਾਣ ਮਗਰੋਂ ਰਾਸ਼ਟਰਪਤੀ ਉਮਰ ਅਲ ਬਸ਼ੀਰ ਨੂੰ ਜੇਲ ਭੇਜ ਦਿੱਤਾ ਗਿਆ ਸੀ। ਬਸ਼ੀਰ 'ਤੇ ਵਿਦੇਸ਼ੀ ਧਨ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕਰਨ ਅਤੇ ਉਸ ਦੇ ਇਸਤੇਮਾਲ ਕਰਨ ਦਾ ਦੋਸ਼ ਹੈ। ਇਸ ਦੇ ਬਾਅਦ ਸੂਡਾਨ ਦੇ ਪ੍ਰਦਰਸ਼ਨਕਾਰੀ ਨੇਤਾ ਅਤੇ ਫੌਜੀ ਸ਼ਾਸਕ ਇਕ ਸਾਂਝੀ ਨਾਗਰਿਕ-ਫੌਜੀ ਪ੍ਰਸ਼ਾਸਕ ਪ੍ਰੀਸ਼ਦ ਦੇ ਗਠਨ ਲਈ ਸਹਿਮਤ ਹੋ ਗਏ ਸਨ। ਇਸ ਸਮਝੌਤੇ ਤਹਿਤ ਹੀ ਇਸ ਮੰਤਰੀ ਮੰਡਲ ਦਾ ਗਠਨ ਹੋਇਆ ਹੈ।
3 ਸਾਲ ਤਕ ਸ਼ਾਸਨ, ਫਿਰ ਹੋਣਗੀਆਂ ਆਮ ਚੋਣਾਂ—
ਇਸ 'ਚ ਇਕ ਸਾਂਝੀ ਫੌਜੀ ਨਾਗਰਿਕ ਪ੍ਰੀਸ਼ਦ ਅਤੇ ਇਕ ਲੈਜੀਸਲੇਟਿਵ ਬਾਡੀ ਦੀ ਚੋਣ ਵੀ ਸ਼ਾਮਲ ਹੈ, ਜਿਨ੍ਹਾਂ ਦਾ ਗਠਨ ਤਿੰਨ ਮਹੀਨੇ ਦੇ ਅੰਦਰ ਕੀਤਾ ਜਾਵੇਗਾ। ਇਹ ਤਿੰਨ ਬਾਡੀਜ਼ 3 ਸਾਲ ਤੋਂ ਵਧੇਰੇ ਸਮੇਂ ਤਕ ਸੂਡਾਨ ਦਾ ਸ਼ਾਸਨ ਸੰਭਾਲਣਗੀਆਂ, ਇਸ ਦੇ ਬਾਅਦ ਚੋਣਾਂ ਹੋਣਗੀਆਂ। ਸੂਚਨਾ ਮੰਤਰੀ ਫੈਜ਼ਲ ਮੁਹੰਮਦ ਸ਼ਾਹ ਨੇ ਕਿਹਾ,'ਸਾਨੂੰ ਆਪਣੇ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕਰਨੀ ਪਵੇਗੀ।'
ਪਾਕਿ ਦੇ ਬੇਰਹਿਮ ਸਿਸਟਮ ਤੋਂ ਤੰਗ ਮਹਿਲਾ ਕਾਂਸਟੇਬਲ ਨੇ ਦਿੱਤਾ ਅਸਤੀਫਾ, ਵੀਡੀਓ
NEXT STORY