ਲੰਡਨ (ਭਾਸ਼ਾ)- ਭਾਰਤੀ ਮੂਲ ਦੀ ਬ੍ਰਿਟਿਸ਼ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਲੰਡਨ ਵਿਚ ਮੰਤਰੀ ਪੱਧਰ ਦੀ ਸੰਚਾਲ ਲਈ ਆਪਣੀ ਨਿੱਜੀ ਈ-ਮੇਲ ਦਾ ਇਸਤੇਮਾਲ ਕਰਨ ਦੀ 'ਗਲਤੀ' ਦੇ ਬਾਅਦ ਬੁੱਧਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਬ੍ਰੇਵਰਮੈਨ ਨੂੰ 43 ਦਿਨ ਪਹਿਲਾਂ ਹੀ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਸੀ, ਜਦੋਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ ਟਰਸ ਨੇ 10 ਡਾਊਨਿੰਗ ਸਟਰੀਟ ਵਿਚ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਬ੍ਰੇਵਰਮੈਨ ਦੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਟਰਸ ਨਾਲ ਬੈਠਕ ਹੋਈ। 42 ਸਾਲਾ ਬ੍ਰੇਵਰਮੈਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਅਸਤੀਫ਼ਾ ਪੋਸਟ ਕੀਤਾ ਹੈ। ਉਨ੍ਹਾਂ ਕਿਹਾ, “ਮੈਂ ਗਲਤੀ ਕੀਤੀ ਹੈ। ਮੈਂ ਇਸ ਦੀ ਜ਼ਿੰਮੇਵਾਰੀ ਸਵੀਕਾਰ ਕਰਦੀ ਹਾਂ।"
ਇਹ ਵੀ ਪੜ੍ਹੋ: ਵੱਡੀ ਖ਼ਬਰ: 3 ਲੱਖ ਲੋਕਾਂ ਨੂੰ ਪੱਕਾ ਕਰੇਗਾ ਕੈਨੇਡਾ, ਭਾਰਤੀਆਂ ਨੂੰ ਮਿਲੇਗਾ ਫ਼ਾਇਦਾ
ਬ੍ਰੇਵਰਮੈਨ ਨੇ ਕਿਹਾ, "ਮੈਂ ਆਪਣੀ ਨਿੱਜੀ ਈ-ਮੇਲ ਤੋਂ ਇੱਕ ਭਰੋਸੇਯੋਗ ਸੰਸਦੀ ਸਹਿਯੋਗੀ ਨੂੰ ਇੱਕ ਅਧਿਕਾਰਤ ਦਸਤਾਵੇਜ਼ ਭੇਜਿਆ... ਜਿਵੇਂ ਕਿ ਤੁਸੀਂ ਜਾਣਦੇ ਹੋ, ਇਹ ਦਸਤਾਵੇਜ਼ ਇਮੀਗ੍ਰੇਸ਼ਨ ਬਾਰੇ ਮੰਤਰੀ ਪੱਧਰ ਦਾ ਬਿਆਨ ਸੀ, ਜਿਸ ਦਾ ਪ੍ਰਕਾਸ਼ਨ ਹੋਣਾ ਸੀ।" ਬ੍ਰੇਵਰਮੈਨ ਨੇ ਕਿਹਾ, "ਫਿਰ ਵੀ ਮੇਰਾ ਜਾਣ ਸਹੀਹੈ। ਜਿਵੇਂ ਹੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਮੈਂ ਤੁਰੰਤ ਅਧਿਕਾਰਤ ਮਾਧਿਅਮ ਰਾਹੀਂ ਕੈਬਨਿਟ ਸਕੱਤਰ ਨੂੰ ਸੂਚਿਤ ਕੀਤਾ।' ਉਨ੍ਹਾਂ ਕਿਹਾ, "ਅਸੀਂ ਇੱਕ ਔਖੇ ਸਮੇਂ ਵਿੱਚੋਂ ਲੰਘ ਰਹੇ ਹਾਂ... ਮੈਂ ਇਸ ਸਰਕਾਰ ਦੀ ਦਿਸ਼ਾ ਨੂੰ ਲੈ ਕੇ ਚਿੰਤਤ ਹਾਂ।"
ਇਹ ਵੀ ਪੜ੍ਹੋ: ਅਮਰੀਕੀ ਵਿਗਿਆਨੀਆਂ ਨੇ ਈਜਾਦ ਕੀਤਾ ਖਤਰਨਾਕ ਵਾਇਰਸ , 100 ’ਚੋਂ 80 ਪ੍ਰਭਾਵਿਤਾਂ ਦੀ ਹੋ ਸਕਦੀ ਹੈ ਮੌਤ
ਬ੍ਰੇਵਰਮੈਨ ਨੇ ਕਿਹਾ, "ਨਾ ਸਿਰਫ਼ ਅਸੀਂ ਆਪਣੇ ਵੋਟਰਾਂ ਨਾਲ ਕੀਤੇ ਮੁੱਖ ਵਾਅਦਿਆਂ ਨੂੰ ਤੋੜਿਆ ਹੈ, ਸਗੋਂ ਮੈਨੂੰ ਘੋਸ਼ਣਾਪੱਤਰ ਨਾਲ ਜੁੜੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੀ ਇਸ ਸਰਕਾਰ ਦੀ ਵਚਨਬੱਧਤਾ ਬਾਰੇ ਗੰਭੀਰ ਚਿੰਤਾ ਹੈ, ਜਿਵੇਂ ਕਿ ਸਮੁੱਚੀ ਮਾਈਗ੍ਰੇਸ਼ਨ ਸੰਖਿਆ ਨੂੰ ਘਟਾਉਣਾ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ, ਖਾਸ ਕਰਕੇ ਖ਼ਤਰਨਾਕ ਛੋਟੀਆਂ ਕਿਸ਼ਤੀਆਂ ਤੋਂ ਇਮੀਗ੍ਰੇਸ਼ਨ ਨੂੰ ਰੋਕਣਾ।" ਦੱਖਣ-ਪੂਰਬੀ ਇੰਗਲੈਂਡ ਦੇ ਫਾਰੇਹਮ ਤੋਂ ਸੰਸਦ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਮੈਂਬਰ ਬ੍ਰੇਵਰਮੈਨ ਨੇ ਬੋਰਿਸ ਜਾਨਸਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਟਾਰਨੀ ਜਨਰਲ ਵਜੋਂ ਕੰਮ ਕੀਤਾ ਸੀ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਲੈਂਦੇ ਹੋ ਰਾਤ ਨੂੰ 5 ਘੰਟੇ ਨੀਂਦ ਤਾਂ ਹੋ ਜਾਓ ਸਾਵਧਾਨ, ਅਧਿਐਨ 'ਚ ਹੋਇਆ ਇਹ ਖ਼ੁਲਾਸਾ
2 ਬੱਚਿਆਂ ਦੀ ਮਾਂ ਬ੍ਰੇਵਰਮੈਨ ਹਿੰਦੂ ਤਾਮਿਲ ਮਾਂ ਉਮਾ ਅਤੇ ਗੋਆ ਮੂਲ ਦੇ ਪਿਤਾ ਕ੍ਰਿਸਟੀ ਫਰਨਾਂਡੀਜ਼ ਦੀ ਧੀ ਹੈ। ਉਨ੍ਹਾਂ ਦੀ ਮਾਂ ਮਾਰੀਸ਼ਸ ਤੋਂ ਬ੍ਰਿਟੇਨ ਆਈ ਸੀ, ਜਦੋਂ ਕਿ ਉਨ੍ਹਾਂ ਦੇ ਪਿਤਾ 1960 ਦੇ ਦਹਾਕੇ ਵਿੱਚ ਕੀਨੀਆ ਤੋਂ ਲੰਡਨ ਪਹੁੰਚੇ ਸਨ। ਬ੍ਰੇਵਰਮੈਨ ਇੱਕ ਬੋਧੀ ਪੈਰੋਕਾਰ ਹੈ, ਜੋ ਨਿਯਮਿਤ ਤੌਰ 'ਤੇ ਲੰਡਨ ਬੋਧੀ ਕੇਂਦਰ ਦਾ ਦੌਰਾ ਕਰਦੀ ਹੈ ਅਤੇ ਉਨ੍ਹਾਂ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੇ 'ਧੰਮਪਦ' ਗ੍ਰੰਥ 'ਤੇ ਸੰਸਦ ਵਿੱਚ ਅਹੁਦੇ ਦੀ ਸਹੁੰ ਚੁੱਕੀ ਹੈ। ਪਿਛਲੇ ਸ਼ੁੱਕਰਵਾਰ ਨੂੰ ਕ੍ਰਾਸਿੰਸਕੀ ਕਵਾਰਟੇਂਗ ਨੂੰ ਵਿੱਤ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਵਿੱਤ ਮੰਤਰੀ ਜੇਰੇਮੀ ਹੰਟ ਨੇ ਸੋਮਵਾਰ ਨੂੰ ਸਰਕਾਰ ਦੇ ਮਿੰਨੀ-ਬਜਟ ਵਿੱਚ ਕਟੌਤੀ ਕਰ ਦਿੱਤੀ। ਇਸ ਕਦਮ ਨਾਲ ਟਰਸ ਦੀ ਅਗਵਾਈ ਲਈ ਸੰਕਟ ਹੋਰ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਐਂਟੋਨੀਓ ਗੁਤਾਰੇਸ ਨੇ ਮੁੰਬਈ ਵਿਖੇ ਤਾਜ ਹੋਟਲ ਹਮਲੇ ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਂਟ ਕਰਕੇ ਦਿਓ ਜਵਾਬ।
ਪਾਕਿਸਤਾਨ 'ਚ 2 ਹਿੰਦੂ ਕੁੜੀਆਂ ਅਗਵਾ, ਪੁਲਸ ਵੱਲੋਂ FIR ਦਰਜ ਕਰਨ ਤੋਂ ਇਨਕਾਰ
NEXT STORY