ਲੰਡਨ (ਭਾਸ਼ਾ)- ਰਾਤ ਨੂੰ ਦੇਰ ਤੱਕ ਜਾਗਣ ਅਤੇ ਰਾਤ ਨੂੰ 5 ਘੰਟੇ ਤੋਂ ਘੱਟ ਸੌਣ ਵਰਗੀ ਜੀਵਨ ਸ਼ੈਲੀ ਕਾਰਨ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਇਹ ਗੱਲ ਬਰਤਾਨੀਆ ਵਿੱਚ ਹੋਈ ਇੱਕ ਖੋਜ ਵਿੱਚ ਸਾਹਮਣੇ ਆਈ ਹੈ। ਬ੍ਰਿਟੇਨ ਵਿੱਚ ਯੂਨੀਵਰਸਿਟੀ ਕਾਲਜ ਲੰਡਨ (ਯੂ.ਸੀ.ਐੱਲ.) ਦੇ ਖੋਜਕਰਤਾਵਾਂ ਨੇ ਪਾਇਆ ਕਿ 50 ਸਾਲ ਦੀ ਉਮਰ ਵਾਲੇ ਅਜਿਹੇ ਲੋਕ, ਜੋ ਇਕ ਦਿਨ ਵਿੱਚ 5 ਘੰਟੇ ਜਾਂ ਇਸ ਤੋਂ ਘੱਟ ਸੌਂਦੇ ਹਨ, ਉਨ੍ਹਾਂ ਵਿੱਚ ਹੋਰ ਲੋਕਾਂ ਦੇ ਮੁਕਾਬਲੇ ਜਾਨਲੇਵਾ ਬੀਮਾਰੀ ਨਾਲ ਪੀੜਤ ਹੋਣ ਦਾ ਖ਼ਤਰਾ 20 ਫ਼ੀਸਦੀ ਜ਼ਿਆਦਾ ਹੈ।
7 ਘੰਟਿਆਂ ਤੱਕ ਸੋਣ ਵਾਲਿਆਂ ਦੀ ਤੁਲਨਾ ਵਿੱਚ ਜੋ ਲੋਕ ਲਗਾਤਾਰ 25 ਸਾਲਾਂ ਦੀ ਫਾਲੋ-ਅੱਪ ਮਿਆਦ ਵਿੱਚ 5 ਘੰਟੇ ਜਾਂ ਇਸ ਤੋਂ ਘੱਟ ਸੌਂਦੇ ਹਨ, ਉਹਨਾਂ ਵਿੱਚ ਦੋ ਜਾਂ ਦੋ ਤੋਂ ਵੱਧ ਜਾਨਲੇਵਾ ਬਿਮਾਰੀਆਂ ਹੋਣ ਦਾ ਖ਼ਤਰਾ 40 ਫ਼ੀਸਦੀ ਵੱਧ ਜਾਂਦਾ ਹੈ। PLOS Medicine ਜਰਨਲ ਵਿੱਚ ਪ੍ਰਕਾਸ਼ਿਤ ਇਸ ਖੋਜ ਅਨੁਸਾਰ 50, 60 ਅਤੇ 70 ਸਾਲ ਦੀ ਉਮਰ ਦੇ ਲੋਕ ਜੋ 5 ਘੰਟੇ ਜਾਂ ਇਸ ਤੋਂ ਘੱਟ ਸੌਂਦੇ ਹਨ, ਉਨ੍ਹਾਂ ਵਿੱਚ ਕਈ ਜਾਨਲੇਵਾ ਬੀਮਾਰੀਆਂ ਨਾਲ ਪੀੜਤ ਹੋਣ ਦਾ ਖ਼ਤਰਾ 7 ਘੰਟੇ ਸੌਣ ਵਾਲਿਆਂ ਦੇ ਮੁਕਾਬਲੇ 30 ਤੋਂ 40 ਫ਼ੀਸਦੀ ਵੱਧ ਜਾਂਦਾ ਹੈ।
ਇਸ ਖੋਜ ਦੇ ਮੁੱਖ ਲੇਖਕ ਸੇਵਰਿਨ ਸਾਬੀਆ ਨੇ ਕਿਹਾ, "ਉੱਚ-ਆਮਦਨ ਵਾਲੇ ਦੇਸ਼ਾਂ ਵਿੱਚ ਮਲਟੀਪਲ ਰੋਗਾਂ ਦੀ ਸਮੱਸਿਆ ਵੱਧ ਰਹੀ ਹੈ ਅਤੇ ਅੱਧੇ ਤੋਂ ਵੱਧ ਬਜ਼ੁਰਗਾਂ ਨੂੰ ਹੁਣ ਘੱਟੋ-ਘੱਟ ਦੋ ਜਾਨਲੇਵਾ ਬਿਮਾਰੀਆਂ ਹਨ।" ਸਾਬੀਆ ਨੇ ਕਿਹਾ, "ਇਹ ਜਨਤਕ ਸਿਹਤ ਲਈ ਇੱਕ ਵੱਡੀ ਚੁਣੌਤੀ ਸਾਬਤ ਹੋ ਰਹੀ ਹੈ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਉੱਚ ਸਿਹਤ ਸੰਭਾਲ ਪਹੁੰਚ, ਹਸਪਤਾਲ ਵਿੱਚ ਭਰਤੀ ਹੋਣ ਅਤੇ ਅਪਾਹਜਤਾ ਨਾਲ ਜੁੜੀਆਂ ਹੋਈਆਂ ਹਨ।" ਇਸ ਖੋਜ ਵਿੱਚ 50, 60 ਅਤੇ 70 ਸਾਲ ਦੀ ਉਮਰ ਦੇ 7,000 ਤੋਂ ਵੱਧ ਮਰਦ ਅਤੇ ਔਰਤਾਂ ਸ਼ਾਮਲ ਕੀਤਾ ਗਿਆ ਸੀ।
ਪਾਕਿ 'ਚ ਫਿਰ ਵਲੂੰਧਰੇ ਗਏ ਸਿੱਖ ਭਾਈਚਾਰੇ ਦੇ ਹਿਰਦੇ, ਢਾਹਿਆ ਗਿਆ ਇਹ ਗੁਰਦੁਆਰਾ ਸਾਹਿਬ
NEXT STORY